ਡੀਜੀਪੀ ਪੰਜਾਬ ਨੇ ਡਰੋਨਾਂ ਦੀਆਂ ਤਾਜਾ ਗਤੀਵਿਧੀਆਂ ਅਤੇ ਇਹਨਾਂ ਤੋਂ ਪੈਦਾ ਹੋ ਰਹੇ ਖ਼ਤਰਿਆਂ ਦੀ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰਗ

101
Share

ਪੁਲਿਸ ਮੁਖੀਆਂ ਨੂੰ ਡਰੱਗ ਹੌਟਸਪੌਟਸ ਦੀ ਪਛਾਣ ਕਰਨ ਅਤੇ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ/ਅੰਮਿ੍ਰਤਸਰ, 28 ਜੂਨ (ਪੰਜਾਬ ਮੇਲ)-  ਜੰਮੂ ਵਿੱਚ ਡਰੋਨ ਦੀ ਵਰਤੋਂ ਕਰਕੇ ਏਅਰ ਫੋਰਸ ਬੇਸ ‘ਤੇ ਆਈ.ਈ.ਡੀ. ਸੁੱਟਣ ਦੀ ਘਟਨਾ ਤੋਂ ਅਗਲੇ ਹੀ ਦਿਨ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਡਰੋਨਾਂ ਦੁਆਰਾ ਪੈਦਾ ਹੋਣ ਵਾਲੀਆਂ ਕੌਮੀ ਸੁਰੱਖਿਆ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਅੱਜ ਇੱਥੇ ਉੱਚ ਪੱਧਰੀ ਮੀਟਿੰਗ ਕੀਤੀ।
ਡੀਜੀਪੀ ਨੇ ਅਧਿਕਾਰੀਆਂ ਨੂੰ ਡਰੋਨ ਸਬੰਧੀ ਗਤੀਵਿਧੀਆਂ ਵਾਲੇ ਇਲਾਕਿਆਂ ਵਿੱਚ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਦੀ ਵਰਤੋਂ ਕਰਕੇ ਸੰਵੇਦਨਸ਼ੀਲ ਖੇਤਰਾਂ ਨੂੰ ਸੀਮਿਤ ਕਰਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਕਰਨ ਲਈ ਨਿਰਦੇਸ਼ ਦਿੱਤੇ।
ਸਰਹੱਦੀ ਪਿੰਡਾਂ ਦੀਆਂ ਸੜਕਾਂ ‘ਤੇ ਇਨਫਰਾਰੈੱਡ ਕਲੋਜਡ ਸਰਕਟ ਟੈਲੀਵਿਜਨ (ਸੀਸੀਟੀਵੀ) ਕੈਮਰੇ ਲਗਾਉਣ ਦੀ ਤਜਵੀਜ ਪੇਸ ਕਰਦਿਆਂ, ਡੀਜੀਪੀ ਦਿਨਕਰ ਗੁਪਤਾ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਇਲਾਕਿਆਂ/ਸੜਕਾਂ ‘ਤੇ ਕੈਮਰੇ ਲਗਾਉਣ ਵਾਲੇ ਸੰਭਾਵਤ ਪੁਆਇੰਟਾਂ ਦੀ ਸੂਚੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।
ਇਸ ਮੀਟਿੰਗ ਦੌਰਾਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿੱਚ ਏਡੀਜੀਪੀ ਇੰਟਰਨਲ ਸਕਿਓਰਿਟੀ ਆਰ.ਐਨ. ਢੋਕੇ, ਏਡੀਜੀਪੀ ਐਸਟੀਐਫ ਬੀ. ਚੰਦਰਸੇਖਰ ਅਤੇ ਆਈਜੀ ਬਾਰਡਰ ਰੇਂਜ ਐਸਪੀਐਸ ਪਰਮਾਰ ਸਾਮਲ ਸਨ ਜਦਕਿ ਆਈਜੀ ਬੀਐਸਐਫ ਮਹੀਪਾਲ ਯਾਦਵ ਅਤੇ ਪੰਜਾਬ ਦੇ ਵੱਖ ਵੱਖ ਬੀਐਸਐਫ ਸੈਕਟਰਾਂ ਦੇ ਡੀਆਈਜੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸੀਪੀ ਅੰਮਿ੍ਰਤਸਰ ਸੁਖਚੈਨ ਸਿੰਘ ਗਿੱਲ, ਐਸਐਸਪੀ ਮਜੀਠਾ ਗੁਲਨੀਤ ਸਿੰਘ ਅਤੇ ਐਸਐਸਪੀ ਤਰਨ ਤਾਰਨ ਧਰੁਮਨ ਨਿੰਬਲੇ ਵੀ ਸਾਮਲ ਸਨ।
ਮੀਟਿੰਗ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਸੀਪੀ ਅਮਿ੍ਰਤਸਰ ਅਤੇ ਐਸਐਸਪੀਜ਼ ਨੂੰ ਆਪਣੇ ਸਬੰਧਿਤ ਖੇਤਰਾਂ ਵਿੱਚ ਨਸ਼ਾ ਤਸਕਰਾਂ / ਸਪਲਾਇਰ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਕੀਤੀ। ਸ੍ਰੀ ਗੁਪਤਾ ਨੇ ਉਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਦੇ ਹੌਟਸਪੌਟਸ (ਥਾਵਾਂ) ਦੀ ਪਛਾਣ ਕਰਨ ਅਤੇ ਨਸ਼ੇ ਵੇਚਣ/ਤਸਕਰੀ ਕਰਨ ਵਾਲੇ ਸਾਰੇ ਲੋਕਾਂ ਨੂੰ ਨਕੇਲ ਪਾਉਣ ਲਈ ਢੁੱਕਵੀਂ ਕਾਰਵਾਈ ਸ਼ੁਰੂ ਕਰਨ।
ਇਸ ਦੌਰਾਨ ਡੀਜੀਪੀ ਨੇ ਜਲਿਾ ਮੁਖੀਆਂ ਨੂੰ ਉਨਾਂ ਦੇ ਅਧਿਕਾਰ ਖੇਤਰ ਵਿਚਲੇ ਸਾਰੇ ਭਗੌੜਿਆਂ (ਪੀਓਜ) ਅਤੇ ਐਨਡੀਪੀਐਸ ਕੇਸਾਂ ਦੇ ਜਮਾਨਤ ‘ਤੇ ਬਾਹਰ ਆਏ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੇ ਆਦੇਸ਼ ਵੀ ਦਿੱਤੇ।

Share