ਡਾ. ਸਾਧੂ ਸਿੰਘ ਦੇ ਨਿਵਾਸ ‘ਤੇ ਸਜੀ ਪੀ.ਏ.ਯੂ. ਦੇ ਸਾਬਕਾ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੀ ਮਹਿਫ਼ਿਲ

53
Share

ਸਰੀ, 3 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨ ਸਰੀ ਵਿਖੇ ਨਾਮਵਰ ਪੰਜਾਬੀ ਵਿਦਵਾਨ ਡਾ. ਸਾਧੂ ਸਿੰਘ ਦੇ ਨਿਵਾਸ ‘ਤੇ ਪੀ.ਏ.ਯੂ. ਲੁਧਿਆਣਾ ਦੇ ਕੁਝ ਸਾਬਕਾ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੀ ਵਿਸ਼ੇਸ਼ ਮਹਿਫ਼ਿਲ ਸਜੀ ਜਿਸ ਵਿਚ ਪੀ.ਏ.ਯੂ. ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਪੀ.ਏ.ਯੂ. ਦੇ ਮੌਜੂਦਾ ਹਾਲਾਤ ਬਾਰੇ ਸੰਖੇਪ ਗੱਲਬਾਤ ਕੀਤੀ ਗਈ।
ਇਸ ਮਿਲਣੀ ਵਿਚ ਡਾ. ਐਚ ਐਸ ਰੰਧਾਵਾ (ਪ੍ਰੋਫੈਸਰ ਕਮਿਸਟਰੀ ਪੀ ਏ ਯੂ), ਡਾ. ਸੁਰਿੰਦਰ ਸਿੰਘ ਕਾਹਲੋਂ (ਸਾਬਕਾ ਪ੍ਰੋਫੈਸਰ ਮਾਈਕਰੋਬਾਇਲੋਜੀ ਪੀ ਏ ਯੂ ਲੁਧਿਆਣਾ), ਕੁਲਵਿੰਦਰ ਕੁਲਾਰ (ਸਾਬਕਾ ਬਿਓਰੋ ਚੀਫ ਇੰਡੀਅਨ ਐਕਪ੍ਰੈਕਸ ਚੰਡੀਗੜ੍ਹ ਅਤੇ ਸਾਬਕਾ ਸੀਨੀਅਰ ਰਾਈਟਰ ਓਮਨੀ ਨਿਊਜ਼ ਵੈਨਕੂਵਰ), ਡਾ. ਅਮਰਜੀਤ ਭੁੱਲਰ, ਜਰਨਲਿਸਟ ਸੁਰਿੰਦਰ ਚਾਹਲ, ਲਖਬੀਰ ਖ਼ੁਨਖ਼ਨ, ਡਾ. ਅਵਤਾਰ ਜੰਡੀ, ਰਣਬੀਰ ਕਾਹਲੋਂ (ਟੈਲੀਕਮਿਉਨੀਕੇਸ਼ਨ ਇੰਜਨੀਅਰ) ਅਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਤੀਸ਼ ਗੁਲਾਟੀ ਸ਼ਾਮਲ ਸਨ।
ਇਸ ਮੌਕੇ ਡਾ: ਐਚ ਐਸ ਰੰਧਾਵਾ ਨੇ ਆਪਣੀ ਅੰਗਰੇਜ਼ੀ ਪੁਸਤਕ “ਰੰਧਾਵਾ ਮਸੰਦਾਂ” ਡਾਂ ਸਾਧੂ ਸਿੰਘ ਨੂੰ ਸੌਂਪਦਿਆਂ ਇਸ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਤਾਕੀਦ ਕੀਤੀ। ਇਸ ਕਿਤਾਬ ਵਿੱਚ ਰੰਧਾਵਾ ਕਬੀਲੇ ਅਤੇ ਰੰਧਾਵਾ ਮਸੰਦਾਂ ਪਿੰਡ ਦਾ ਕਈ ਦਹਾਕਿਆਂ ਦਾ ਬਹੁਤ ਵਿਸਥਾਰਪੂਰਵਕ ਇਤਿਹਾਸ ਦਰਜ ਹੈ। ਡਾ. ਸਾਧੂ ਸਿੰਘ ਨੇ ਇਸ ਪੁਸਤਕ ਲਈ ਡਾ. ਰੰਧਾਵਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਦਾ ਪੰਜਾਬੀ ਅਨੁਵਾਦ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ।


Share