ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਸਿਵਲ ਹਸਪਤਾਲ ਪੱਟੀ ਨੂੰ ਐਂਬੂਲੈਂਸ ਭੇਟ

151
ਡਾ. ਐੱਸ.ਪੀ. ਸਿੰਘ ਓਬਰਾਏ
Share

ਪੱਟੀ, 26 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਪੱਟੀ ਫੇਰੀ ਦੌਰਾਨ ਕੀਤੇ ਵਾਅਦੇ ਮੁਤਾਬਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਪੱਟੀ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਪੱਟੀ ਨੂੰ ਇਕ ਐਂਬੂਲੈਂਸ ਭੇਟ ਕੀਤੀ ਗਈ ਹੈ। ਸਿਵਲ ਹਸਪਤਾਲ ਵਿਖੇ ਐੱਸ.ਐੱਮ.ਓ. ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਐਂਬੂਲੈਂਸ ਦੀਆਂ ਚਾਬੀਆਂ ਦਿੰਦੇ ਹੋਏ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪਿੰ੍ਰਸ ਧੁੰਨਾ ਨੇ ਦੱਸਿਸਆ ਕਿ ਪਿਛਲੇ ਦਿਨੀਂ ਡਾ. ਐੱਸ.ਪੀ. ਸਿੰਘ ਓਬਰਾਏ ਦੀ ਪੱਟੀ ਫੇਰੀ ਦੌਰਾਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਇਕ ਐਂਬੂਲੈਂਸ ਦੀ ਮੰਗ ਕੀਤੀ ਗਈ ਸੀ। ਉਸ ਮੰਗ ਨੂੰ ਪੂਰਾ ਕਰਦਿਆਂ ਡਾ. ਓਬਰਾਏ ਵੱਲੋਂ ਸਿਵਲ ਹਸਪਤਾਲ ਪੱਟੀ ਨੂੰ ਉਕਤ ਵਾਹਨ ਮੁਹੱਈਆ ਕਰਵਾਇਆ ਗਿਆ ਹੈ, ਤਾਂ ਕਿ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ’ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਹੁਣ ਤੱਕ ਜ਼ਿਲ੍ਹਾ ਤਰਨਤਾਰਨ ਨੂੰ 5 ਐਂਬੂਲੈਂਸ ਗੱਡੀਆਂ ਭੇਟ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ 2 ਗੱਡੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਕ ਐਂਬੂਲੈਂਸ ਸਿਵਲ ਹਸਪਤਾਲ ਤਰਨਤਾਰਨ ਨੂੰ ਦਿੱਤੀ ਗਈ ਹੈ। ਇਕ ਐਂਬੂਲੈਂਸ ਬਾਰਡਰ ਏਰੀਆ ਦੇ ਲੋਕਾਂ ਦੀ ਸਹੂਲਤ ਲਈ ਰਾਣਾ ਹਸਪਤਾਲ ਖਾਲੜਾ ਨੂੰ ਦਿੱਤੀ ਗਈ ਹੈ ਤੇ ਹੁਣ ਇਕ ਐਂਬੂਲੈਂਸ ਸਿਵਲ ਹਸਪਤਾਲ ਪੱਟੀ ਨੂੰ ਦੇ ਦਿੱਤੀ ਗਈ ਹੈ। ਧੁੰਨਾ ਨੇ ਕਿਹਾ ਕਿ ਪੱਟੀ-ਤਰਨਤਾਰਨ ਖੇਤਰ ’ਚ ਜ਼ਿਆਦਾਤਰ ਗਰੀਬ ਤਬਕੇ ਨਾਲ ਸੰਬੰਧਤ ਲੋਕ ਰਹਿੰਦੇ ਹਨ, ਜੋ ਟੈਸਟ ਤੇ ਇਲਾਜ ਨਹੀਂ ਕਰਵਾ ਸਕਦੇ। ਉਨ੍ਹਾਂ ਦੀ ਸਹੂਲਤ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਪੱਟੀ ਤੇ ਤਰਨਤਾਰਨ ਸ਼ਹਿਰ ’ਚ ਲੈਬੋਰਟਰੀ ਖੋਲ੍ਹੀ ਗਈ ਹੈ, ਜੋ ਕਿ ਲਗਾਤਾਰ ਸੇਵਾਵਾਂ ਨਿਭਾਅ ਰਹੀ ਹੈ।
ਇਸ ਮੌਕੇ ਐੱਸ.ਐੱਮ.ਓ. ਡਾ. ਗੁਰਪ੍ਰੀਤ ਸਿੰਘ ਰਾਏ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦੌਰਾਨ ਭੈੜੇ ਦੌਰ ਨੂੰ ਦੇਖਦਿਆਂ ਡਾ. ਓਬਰਾਏ ਕੋਲੋਂ ਤਕਰੀਬਨ 15 ਦਿਨ ਪਹਿਲਾਂ ਇਲਾਕੇ ਦੇ ਲੋਕਾਂ ਲਈ ਉਕਤ ਵਾਹਨ ਦੀ ਮੰਗ ਕੀਤੀ ਗਈ ਸ, ਜਿਸ ਤੋਂ ਬਾਅਦ ਟਰੱਸਟ ਵੱਲੋਂ ਬਹੁਤ ਹੀ ਥੋੜ੍ਹੇ ਜਿਹੇ ਸਮੇਂ ਵਿਚ ਇਸ ਮੰਗ ਨੂੰ ਪੂਰਾ ਕਰਦਿਆਂ ਐਂਬੂਲੈਂਸ ਭੇਜ ਦਿੱਤੀ ਗਈ। ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਜ਼ਿਲ੍ਹਾ ਖਜ਼ਾਨਚੀ ਇੰਦਰਪ੍ਰੀਤ ਸਿੰਘ ਧਾਮੀ, ਵਿਸ਼ਾਲ ਸੂਦ, ਪ੍ਰੈੱਸ ਸਕੱਤਰ ਕੇ.ਪੀ. ਗਿੱਲ, ਡਾ. ਸਰਬਪ੍ਰੀਤ ਸਿੰਘ, ਨਵਰੂਪ ਸਿੰਘ ਆਦਿ ਹਾਜ਼ਰ ਸਨ।

Share