ਡਾ. ਐੱਸ.ਪੀ. ਸਿੰਘ ਓਬਰਾਏ ਰਾਹੀਂ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐਸ.ਏ.) ਵੱਲੋਂ ਸਰਵ ਹਮਿਊਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ (ਰਜਿ.) ਨੂੰ ਫਰੀ ਐਂਬੂਲੈਂਸ ਸੇਵਾ ਭੇਂਟ

298
Share

ਪਟਿਆਲਾ, 29 ਸਤੰਬਰ (ਰਵੀਕਾਂਤ ਸ਼ਰਮਾ/ਪੰਜਾਬ ਮੇਲ)- ਪੂਰੀ ਦੁਨੀਆਂ ’ਚ ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਹਮੇਸ਼ਾਂ ਹੀ ਲੋਕ ਭਲਾਈ ਦੇ ਕਾਰਜਾਂ ’ਚ ਮੋਹਰੀ ਹੋ ਕੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀਂ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐੱਸ.ਏ.) ਵੱਲੋਂ ਸਰਵ ਹਮਿਊਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ (ਰਜਿ.) ਬਜਹੇੜੀ (ਮੋਹਾਲੀ) ਨੂੰ ਐਂਬੂਲੈਂਸ ਸੇਵਾ ਦਾਨ ਕੀਤੀ ਗਈ। ਇਸ ਮੌਕੇ, ਪ੍ਰਧਾਨ ਜੱਸਾ ਸਿੰਘ ਸੰਧੂ, ਡਾ. ਰਾਜਿੰਦਰ ਸਿੰਘ ਅਟਵਾਲ, ਸ਼੍ਰੀਮਤੀ ਇੰਦਰਜੀਤ ਕੌਰ ਗਿੱਲ, ਡਾ. ਸਰਬਿੰਦਰ ਕੌਰ, ਕੁਲਦੀਪ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐੱਸ.ਏ.) ਵੱਲੋਂ ਪਟਿਆਲਾ ਹੈੱਡ ਆਫ਼ਿਸ ਵਿਖੇ ਸਰਵ ਹਮਿਊਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ (ਰਜਿ.) ਨੂੰ 36ਵੀਂ ਫਰੀ ਐਂਬੂਲੈਂਸ ਸੇਵਾ ਦੀ ਚਾਬੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ ਡਾ. ਓਬਰਾਏ ਨੇ ਬੀਬੀ ਬਲਬੀਰ ਕੌਰ ਕੈਲੀਫੋਰਨੀਆ (ਯੂ.ਐੱਸ.ਏ.) ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ।
ਸਰਵ ਹਮਿਊਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ ਵੱਲੋਂ ਡਾ. ਐੱਸ.ਪੀ. ਸਿੰਘ ਓਬਰਾਏ ਸਮੇਤ ਸਮੂਹ ਟਰੱਸਟ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਸਰਵ ਹਮਿਊਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ ਲੋੜਵੰਦ, ਗਰੀਬ ਤਬਕੇ ਦੇ ਲੋਕਾਂ ਨੂੰ ਹਸਪਤਾਲ ਲਿਜਾਉਣ, ਉਨ੍ਹਾਂ ਦਾ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਵਾਪਸ ਘਰ ਛੱਡਣ ਦਾ ਨੇਕ ਕੰਮ ਕਰਦੀ ਹੈ। ਸਰਵ ਹਮਿਊਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ ਵੱਲੋਂ ਇਹ ਸੇਵਾ ਪੂਰੇ ਪੰਜਾਬ ’ਚ ਦਿੱਤੀ ਜਾ ਰਹੀ ਹੈ।

Share