ਡਾ. ਐੱਸ.ਪੀ. ਸਿੰਘ ਓਬਰਾਏ ਮੁੜ ਸ਼ਰਨਾਰਥੀਆਂ ਲਈ ਬਣੇ ਰੱਬੀ ਫ਼ਰੀਸ਼ਤਾ

263
ਸਰਬੱਤ ਦਾ ਚੈਰੀਟੇਬਲ ਟਰੱਸਟ ਵੱਲੋਂ ਅਫਗਾਨੀ ਫੌਜੀ ਸ਼ਰਨਾਰਥੀ ਪਰਿਵਾਰਾਂ ਨੂੰ ਭੇਂਟ ਕੀਤੀ ਗਈ ਰਾਸ਼ਨ ਸਮੱਗਰੀ ਵਾਲੇ ਟਰੱਕ ਨਾਲ ਖੜ੍ਹੇ ਟਰੱਸਟ ਦੇ ਮੈਂਬਰ।
Share

-ਭਾਰਤ ਅੰਦਰ ਰਹਿ ਰਹੇ 200 ਅਫ਼ਗਾਨੀ ਫੌਜੀ ਸ਼ਰਨਾਰਥੀ ਪਰਿਵਾਰਾਂ ਨੂੰ 6 ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ
ਪਟਿਆਲਾ, 8 ਦਸੰਬਰ (ਰਵੀ ਕਾਂਤ ਸ਼ਰਮਾ/ਪੰਜਾਬ ਮੇਲ)- ਆਪਣੀ ਨਿੱਜੀ ਕਮਾਈ ’ਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚਣ ਕਾਰਨ ਪੂਰੀ ਦੁਨੀਆਂ ਅੰਦਰ ‘ਰੱਬੀ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕੋੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਖੇਤਰਾਂ ’ਚ ਮਿਸਾਲੀ ਸੇਵਾਵਾਂ ਨਿਭਾਈਆਂ, ਉਥੇ ਹੀ ਅਫ਼ਗਾਨਿਸਤਾਨ ਦੇ ਅੰਬੈਸਡਰ ਫਾਰਿਡ ਮਾਮੁੰਦਜ਼ੇ ਦੀ ਬੇਨਤੀ ’ਤੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਹਿਲਾਂ ਵੀ ਸੁੱਕੇ ਰਾਸ਼ਨ ਦੀ ਸੇਵਾ ਕੀਤੀ ਗਈ ਸੀ ਅਤੇ ਹੁਣ ਮੁੜ 200 ਅਫ਼ਗਾਨੀ ਫੌਜੀ ਸ਼ਰਨਾਰਥੀ ਪਰਿਵਾਰ, ਜੋ ਕਿ ਭਾਰਤ ਟ੍ਰੈਨਿੰਗ ’ਤੇ ਆਏ ਹੋਏ ਸਨ, ਜੋ ਮੁੜ ਅਫ਼ਗਾਨਿਸਤਾਨ ਵਾਪਸੀ ਨਹੀਂ ਕਰ ਸਕੇ, ਉਨ੍ਹਾਂ ਲਈ 6 ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਉਣ ਦਾ ਵੱਡਾ ਬੀੜਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਚੁੱਕਿਆ ਹੈ।
ਡਾ. ਐੱਸ.ਪੀ. ਸਿੰਘ ਓਬਰਾਏ

ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਅੰਬੈਸਡਰ ਫਾਰਿਡ ਮਾਮੁੰਦਜ਼ੇ ਨੂੰ ਸਮੇਂ-ਸਮੇਂ ’ਤੇ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ, ਤਾਂ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕਰਦੇ ਹਨ। ਇੱਕ ਵਾਰ ਫਿਰ ਭਾਰਤ ਆਏ ਅਫ਼ਗਾਨੀ ਫੌਜੀ ਜੋ ਮੁੜ ਆਪਣੇ ਘਰ ਵਾਪਸੀ ਨਹੀਂ ਕਰ ਸਕੇ, ਜਿਨ੍ਹਾਂ ਦੀ ਫੈਮਿਲੀ ਵੀ ਇਥੇ ਭਾਰਤ ’ਚ ਹੀ ਹੈ। ਉਨ੍ਹਾਂ 200 ਪਰਿਵਾਰਾਂ ਲਈ ਅਫ਼ਗਾਨਿਸਤਾਨ ਅਬੈਂਸੀ ਨੇ ਰਾਸ਼ਨ ਦੀ ਮਦਦ ਮੰਗੀ ਸੀ, ਜੋ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਨਜ਼ੂਰ ਕਰਕੇ 6 ਮਹੀਨੇ ਦਾ ਰਾਸ਼ਨ ਉਨ੍ਹਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸਦੀ ਪਹਿਲੀ ਖੇਪ 3-4 ਚਾਰ ਦਿਨ ਪਹਿਲਾਂ ਹੀ ਅਬੈਂਸੀ ’ਚ ਪਹੁੰਚਾ ਦਿੱਤੀ ਗਈ ਹੈ, ਜਿਸਦੀ ਵੰਡ ਸ਼ੁਰੂ ਹੋ ਚੁੱੱਕੀ ਹੈ। ਜਿਸ ’ਚ ਚਾਵਲ, ਸਫ਼ੇਦ ਚੰਨਾ, ਚੀਨੀ, ਮੈਕਰੋਨੀ, ਤੇਲ ਤੇ ਚਾਹਪੱਤੀ, ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ, ਜੋ 6 ਮਹੀਨੇ ਤੱਕ ਜਾਰੀ ਰਹੇਗਾ।

ਡਾ. ਐੱਸ.ਪੀ. ਸਿੰਘ ਓਬਰਾਏ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਈਦ ਦੇ ਪਵਿੱਤਰ ਤਿਉਹਾਰ ਮੌਕੇ ਅਫ਼ਗਾਨਿਸਤਾਨ ਦੇ ਅੰਬੈਸਡਰ ਫਾਰਿਡ ਮਾਮੁੰਦਜ਼ੇ ਨੇ ਮੰਗ ਕੀਤੀ ਸੀ, ਉਦੋਂ ਤਕਰੀਬਨ 200 ਟਨ ਰਾਸ਼ਨ ਅਸੀਂ 20 ਹਜ਼ਾਰ ਰਫੀਊਜ਼ੀਆਂ ਨੂੰ ਸਪਲਾਈ ਕੀਤਾ ਸੀ, ਜਿਸਦੀ ਵੰਡ ਵੀ ਅਫ਼ਗਾਨਿਸਤਾਨ ਅਬੈਂਸੀ ਵੱਲੋਂ ਹੀ ਕੀਤੀ ਗਈ ਸੀ। ਡਾ. ਓਬਰਾਏ ਨੇ ਕਿਹਾ ਕਿ ਅਗੋਂ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਅਬੈਂਸੀ ਦੱਸਦੀ ਹੈ ਕਿ ਰਫ਼ੀਊਜ਼ੀਆਂ ਨੂੰ ਹੋਰ ਮਦਦ ਦੀ ਲੋੜ ਹੈ ਤਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਉਨ੍ਹਾਂ ਦੀ ਮਦਦ ਕਰੇਗਾ।

Share