ਡਾ. ਐੱਸ.ਪੀ. ਸਿੰਘ ਓਬਰਾਏ ਮੁੜ ਅਫ਼ਗਾਨੀ ਸ਼ਰਨਾਰਥੀਆਂ ਲਈ ਬਣੇ ਰੱਬੀ ਫ਼ਰੀਸ਼ਤਾ

432
Share

-ਦੇਸ਼ ਭਰ ’ਚ ਈਦ-ਉਲ-ਅਦਾ ਤਿਉਹਾਰ ਮੌਕੇ ਅਫ਼ਗਾਨੀ ਸ਼ਰਨਾਰਥੀਆਂ ਨੂੰ ਰਾਸ਼ਨ ਕਰਵਾਇਆ ਮੁਹੱਈਆ
ਪਟਿਆਲਾ, 21 ਜੁਲਾਈ (ਪੰਜਾਬ ਮੇਲ)- ਪੂਰੀ ਦੁਨੀਆਂ ਅੰਦਰ ‘ਰੱਬੀ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਆਪਣੀ ਨੇਕ ਕਮਾਈ ਵਿਚੋਂ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿਚ ਰਹਿ ਰਹੇ ਰਫ਼ਿਊਜ਼ੀ ਅਫ਼ਗਾਨਿਸਤਾਨੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਰਾਸ਼ਨ ਮੁਹੱਈਆ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਅਫ਼ਗਾਨਿਸਤਾਨ ਦੇ ਅੰਬੈਸਡਰ ਫਾਰਿਡ ਮਾਮੁੰਦਜ਼ੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਗੁਹਾਰ ਲਗਾਈ ਸੀ ਕਿ ਉਹ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿਚ ਰਹਿ ਰਹੇ ਰਫ਼ਿਊਜ਼ੀ ਅਫ਼ਗਾਨਿਸਤਾਨੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਰਾਸ਼ਨ ਮੁਹੱਈਆ ਕਰਵਾਉਣ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਫ਼ਗਾਨਿਸਤਾਨ ਦੀ ਅੰਬੈਸੀ ਦਾ ਮਾਣ ਕਰਦੇ ਹੋਇਆਂ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿਚ ਰਹਿ ਰਹੇ ਰਫ਼ਿਊਜ਼ੀ ਅਫ਼ਗਾਨਿਸਤਾਨੀਆਂ ਨੂੰ ਰਾਸ਼ਨ ਦੀ 20 ਟਨ ਦੀ ਪਹਿਲੀ ਖੇਪ ਈਦ-ਉਲ-ਫੀਤਰ ’ਤੇ ਮੁਹੱਈਆ ਕਰਵਾਈ ਗਈ। ਇਸਦੇ ਨਾਲ ਹੀ, 40 ਟਨ ਦੀ ਦੂਸਰੀ ਖੇਪ ਈਦ-ਉਲ-ਅਦਾ ਦੇ ਪਵਿੱਤਰ ਤਿਉਹਾਰ ਮੌਕੇ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ’ਚ ਵਸੇ ਸ਼ਰਨਾਰਥੀਆਂ ਨੂੰ ਮੁਹੱਈਆ ਕਰਵਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਤੀਸਰੀ ਖੇਪ ਕਮੇਟੀ ਦੀ ਹਦਾਇਤਾਂ ਅਨੁਸਾਰ ਅਫ਼ਗਾਨੀ ਸ਼ਰਨਾਰਥੀਆਂ ਨੂੰ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ।

Share