ਡਾਲਰ ਦੇ ਮੁਕਾਬਲੇ 81 ਰੁਪਏ ਦੇ ਪਾਰ ਪੁੱਜਿਆ ਭਾਰਤੀ ਰੁਪਇਆ

32
Share

ਨਵੀਂ ਦਿੱਲੀ, 23 ਸਤੰਬਰ (ਪੰਜਾਬ ਮੇਲ)- ਅਮਰੀਕੀ ਡਾਲਰ ਦੇ ਮੁਕਾਬਲੇ ਅੱਜ ਭਾਰਤ ਦਾ ਰੁਪਇਆ 44 ਪੈਸੇ ਹੇਠਾਂ ਡਿੱਗ ਗਿਆ। ਇਸ ਗਿਰਾਵਟ ਨਾਲ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 81 ਰੁਪਏ ਤੋਂ ਪਾਰ ਪੁੱਜ ਗਈ ਹੈ। ਅੱਜ ਮਾਰਕੀਟ ਖੁੱਲ੍ਹਣ ’ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 81.23 ਦਰਜ ਕੀਤੀ ਗਈ। ਇਹ ਗਿਰਾਵਟ ਅਮਰੀਕੀ ਕਰੰਸੀ ਦੀ ਮਜ਼ਬੂਤੀ ਤੇ ਭਾਰਤੀ ਨਿਵੇਸ਼ਕਾਂ ਵਿਚ ਡਰ ਬਾਅਦ ਦਰਜ ਕੀਤੀ ਗਈ। ਇਹ ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਹੈ।


Share