ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਰਿਕਾਰਡ ਹੇਠਲੇ ਪੱਧਰ ’ਤੇ

41
Share

ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)- ਅਮਰੀਕੀ ਮੁਦਰਾ ’ਚ ਮਜ਼ਬੂਤੀ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 82 ਰੁਪਏ ਦੇ ਲਗਭਗ ਪਹੁੰਚ ਚੁੱਕਾ ਸੀ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਯੂਕਰੇਨ ਦੇ ਸੰਘਰਸ਼ ਦੇ ਕਾਰਨ ਵਧ ਰਹੇ ਭੂ-ਰਾਜਨੀਤਿਕ ਜ਼ੋਖ਼ਮ, ਘਰੇਲੂ ਇਕੁਵਿਟੀ ਬਾਜ਼ਾਰਾਂ ’ਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੇ ਨਿਕਾਸ ਦਾ ਵੀ ਨਿਵੇਸ਼ਕਾਂ ’ਤੇ ਬੋਝ ਪਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 81.87 ’ਤੇ ਖੁੱਲ੍ਹਿਆ।¿;
ਇਸ ਵਾਧੇ ਨਾਲ ਅਮਰੀਕਾ ਰਹਿੰਦੇ ਬਹੁਤ ਸਾਰੇ ਪੰਜਾਬੀਆਂ ਨੂੰ ਫਾਇਦਾ ਹੋਇਆ ਹੈ, ਉਥੇ ਨੁਕਸਾਨ ਵੀ ਹੋ ਸਕਦਾ ਹੈ। ਜੇ ਕੋਈ ਭਾਰਤ ਵਿਚ ਇਨ੍ਹਾਂ ਦਿਨਾਂ ਵਿਚ ਡਾਲਰ ਭੇਜਦਾ ਹੈ, ਤਾਂ ਕਾਫੀ ਫਾਇਦੇਮੰਦ ਹੋਵੇਗਾ। ਪਰ ਜੇ ਕਿਸੇ ਭਾਰਤੀ ਨੇ ਆਪਣੀ ਜ਼ਮੀਨ-ਜਾਇਦਾਦ ਆਦਿ ਵੇਚ ਕੇ ਅਮਰੀਕਾ ਪੈਸੇ ਲਿਆਉਣੇ ਹੋਣ, ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਭਾਰਤੀ ਦਰਾਮਦਕਾਰਾਂ ਲਈ ਵੀ ਇਹ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

Share