ਡਰਬਨ ਦੀ ਅਦਾਲਤ ਵੱਲੋਂ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ 7 ਸਾਲ ਦੀ ਕੈਦ

105
Share

ਡਰਬਨ, 9 ਜੂਨ (ਪੰਜਾਬ ਮੇਲ)- ਦੱਖਣੀ ਅਫਰੀਕਾ ਵਿਚਲੀ ਡਰਬਨ ਦੀ ਅਦਾਲਤ ਨੇ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦੇ ਦੋਸ਼ ’ਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਸ਼ੀਸ਼ ਲਤਾ ਰਾਮਗੋਬਿਨ (56) ਨੂੰ ਸੋਮਵਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ। ਉਸ ’ਤੇ ਸਨਅਤਕਾਰ ਐੱਸ.ਆਰ. ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਮਹਾਜਨ ਨੇ ਉਸ ਨੂੰ ਕਥਿਤ ਤੌਰ ’ਤੇ ਭਾਰਤ ਤੋਂ ਅਜਿਹੀ ਖੇਪ ਦਰਾਮਦ ਤੇ ਕਸਟਮ ਡਿਊਟੀ ਤੋਂ ਬਚਾ ਕੇ ਲਿਆਉਣ ਲਈ 62 ਲੱਖ ਰੈਂਡ ਦਿੱਤੇ ਸਨ, ਜਿਹੜੀ ਚੀਜ਼ ਦੀ ਹੋਂਦ ਹੀ ਨਹੀਂ ਸੀ। ਇਸ ਵਿਚੋਂ ਲਾਭ ਦਾ ਇਕ ਹਿੱਸਾ ਮਹਾਜਨ ਨੂੰ ਮਿਲਣਾ ਸੀ ਜਿਹੜਾ ਨਹੀਂ ਦਿੱਤਾ ਗਿਆ।
ਲਤਾ ਰਾਮਗੋਬਿਨ ਪ੍ਰਸਿੱਧ ਅਧਿਕਾਰ ਕਾਰਜਕਰਤਾ ਈਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਧੀ ਹੈ। ਡਰਬਨ ਦੀ ਸਪੈਸ਼ਲਾਈਜ਼ਡ ਕਮਰਸ਼ੀਅਲ ਕ੍ਰਾਈਮ ਅਦਾਲਤ ਨੇ ਲਤਾ ਨੂੰ ਕਨਵੈਕਸ਼ਨ ਅਤੇ ਸਜ਼ਾ ਦੋਵਾਂ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਜਦੋਂ ਸਾਲ 2015 ’ਚ ਲਤਾ ਰਾਮਗੋਬਿਨ ਖ਼ਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ, ਤਾਂ ਨੈਸ਼ਨਲ ਪ੍ਰੋਸੀਕਿਊਸ਼ਨ ਅਥਾਰਟੀ (ਐੱਨ.ਪੀ.ਏ.) ਦੇ ਬਿ੍ਰਗੇਡੀਅਰ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੰਭਾਵਿਤ ਨਿਵੇਸ਼ਕਾਂ ਨੂੰ ਇਹ ਸਮਝਾਉਣ ਲਈ ਕਥਿਤ ਰੂਪ ਨਾਲ ਜਾਲੀ ਚਾਲਾਨ ਅਤੇ ਦਸਤਾਵੇਜ਼ ਦਿੱਤੇ ਸਨ ਕਿ ਭਾਰਤ ਤੋਂ ਲਿਨਨ ਦੇ ਕੰਟੇਨਰ ਭੇਜੇ ਗਏ ਹਨ। ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਸੋਮਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਲਤਾ ਰਾਮਗੋਬਿਨ ਨੇ ਨਿਊ ਅਫਰੀਕਾ ਅਲਾਇੰਸ ਫੁਟਵੀਅਰ ਡਿਸਟ੍ਰੀਬਿਊਟਰਸ ਦੇ ਡਾਇਰੈਕਟਰ ਮਹਾਰਾਜ ਨਾਲ ਅਗਸਤ 2015 ’ਚ ਮੁਲਾਕਾਤ ਕੀਤੀ ਸੀ। ਕੰਪਨੀ ਕੱਪੜੇ, ਲਿਨਨ ਅਤੇ ਬੂਟਾਂ ਦਾ ਇੰਪੋਰਟ, ਮੈਨੂਫੈਕਚਰਿੰਗ ਅਤੇ ਵਿਕਰੀ ਕਰਦੀ ਹੈ। ਮਹਾਰਾਜ ਦੀ ਕੰਪਨੀ ਹੋਰ ਕੰਪਨੀਆਂ ਨੂੰ ਪ੍ਰੋਫਿਟ-ਸ਼ੇਅਰ ਦੇ ਆਧਾਰ ’ਤੇ ਫਾਈਨੈਂਸ ਵੀ ਕਰਦੀ ਹੈ। ਲਤਾ ਰਾਮਗੋਬਿਨ ਨੇ ਮਹਾਰਾਜ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਦੱਖਣੀ ਅਫਰੀਕੀ ਹਸਪਤਾਲ ਗਰੁੱਪ ਨੈਟਕੇਅਰ ਲਈ ਲਿਨਨ ਦੇ 3 ਕੰਟੇਨਰ ਆਯਾਤ ਕੀਤੇ ਹਨ।
ਐੱਨ.ਪੀ.ਏ. ਦੀ ਮਹਿਲਾ ਬੁਲਾਰਾ ਨਤਾਸ਼ਾ ਕਾਰਾ ਮੁਤਾਬਕ ਲਤਾ ਨੇ ਕਿਹਾ, ‘ਇੰਪੋਰਟ ਕਾਸਟ ਅਤੇ ਕਸਟਮ ਡਿਊਟੀ ਲਈ ਉਸ ਕੋਲ ਪੈਸੇ ਨਹੀਂ ਸਨ। ਉਸ ਨੂੰ ਬੰਦਰਗਾਹ ’ਤੇ ਸਾਮਾਨ ਖਾਲ੍ਹੀ ਕਰਨ ਲਈ ਪੈਸਿਆਂ ਦੀ ਜ਼ਰੂਰਤ ਸੀ।’ ਨਤਾਸ਼ਾ ਨੇ ਕਿਹਾ, ‘ਲਤਾ ਨੇ ਮਹਾਰਾਜ ਨੂੰ ਕਿਹਾ ਕਿ ਉਸ ਨੂੰ 62 ਲੱਖ ਰੁਪਏ ਦੀ ਜ਼ਰੂਰਤ ਹੈ। ਮਹਾਰਾਜ ਨੂੰ ਸਮਝਾਉਣ ਲਈ ਲਤਾ ਨੇ ਉਸ ਨੂੰ ਪਰਚੇਜ਼ ਆਰਡਰ ਦਿਖਾਇਆ। ਇਸ ਦੇ ਬਾਅਦ ਲਤਾ ਨੇ ਮਹਾਰਾਜ ਨੂੰ ਕੁੱਝ ਹੋਰ ਦਸਤਾਵੇਜ਼ ਦਿੱਤੇ, ਜੋ ਨੈਟਕੇਅਰ ਇਨਵਾਇਸ ਅਤੇ ਡਿਲਿਵਰੀ ਨੋਟ ਵਰਗਾ ਦਿੱਖ ਰਿਹਾ ਸੀ। ਇਹ ਇਸ ਗੱਲ ਦਾ ਸਬੂਤ ਸੀ ਕਿ ਮਾਲ ਡਿਲਿਵਰ ਕੀਤਾ ਗਿਆ ਹੈ ਅਤੇ ਪੇਮੈਂਟ ਜਲਦ ਹੀ ਕੀਤੀ ਜਾਣੀ ਸੀ।’
ਨਤਾਸ਼ਾ ਨੇ ਕਿਹਾ, ‘ਲਤਾ ਰਾਮਗੋਬਿਨ ਨੇ ਨੈਟਕੇਅਰ ਦੇ ਬੈਂਕ ਖਾਤੇ ਤੋਂ ਪੁਸ਼ਟੀ ਕੀਤੀ ਕਿ ਭੁਗਤਾਨ ਕੀਤਾ ਗਿਆ ਸੀ।’ ਰਾਮਗੋਬਿਨ ਦੀ ਪਰਿਵਾਰਕ ਸਾਕ ਅਤੇ ਨੈਟਕੇਅਰ ਦਸਤਾਵੇਜ਼ਾਂ ਕਾਰਨ ਮਹਾਰਾਜ ਨੇ ਲੋਨ ਲਈ ਲਿਖਤੀ ਸਮਝੌਤਾ ਕੀਤਾ ਸੀ। ਹਾਲਾਂਕਿ ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਦਸਤਾਵੇਜ਼ ਜਾਅਲੀ ਸਨ ਅਤੇ ਨੈਟਕੇਟਰ ਦਾ ਲਤਾ ਰਾਮਗੋਬਿਨ ਨਾਲ ਕੋਈ ਸਮਝੌਤਾ ਨਹੀਂ ਸੀ, ਤਾਂ ਉਨ੍ਹਾਂ ਨੇ ਅਦਾਲਤ ਦਾ ਰੁੱਖ ਕੀਤਾ। ਰਾਮਗੋਬਿਨ ਐੱਨ.ਜੀ.ਓ. ਇੰਟਰਨੈਸ਼ਨਲ ਸੈਂਟਰ ਫੋਰ ਅਹਿੰਸਾ ਵਿਚ ਸਹਿਭਾਗੀ ਵਿਕਾਸ ਪਹਿਲ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਵੀ ਸੀ, ਜਿੱਥੇ ਉਨ੍ਹਾਂ ਨੇ ਖੁਦ ਨੂੰ ‘ਵਾਤਾਵਰਣ, ਸਮਾਜਕ ਅਤੇ ਰਾਜਨੀਤਕ ਹਿੱਤਾਂ ’ਤੇ ਧਿਆਨ ਦੇਣ ਵਾਲੀ ਇਕ ਕਾਰਜਕਰਤਾ’ ਦੱਸਿਆ।

Share