ਡਬਲਯੂ.ਐੱਚ.ਓ. ਵੱਲੋਂ ਭਾਰਤ ’ਚ ਪਾਏ ਗਏ ਕੋਰੋਨਾ ਵੈਰੀਏਂਟ ਬੀ.1.617.1 ਤੇ ਬੀ.1.617.2 ਦਾ ਨਾਮਕਰਨ

200
Maria D Van Kerkhove, World Health Organization (WHO) Head AI Emerging Diseases and Zoonoses Units, speaks during a press conference following an emergency committee over the new SARS-like virus spreading in China and other nations, in Geneva on January 22, 2020. - The coronavirus has sparked alarm because of its similarity to the outbreak of SARS (Severe Acute Respiratory Syndrome) that killed nearly 650 people across mainland China and Hong Kong in 2002-03. (Photo by PIERRE ALBOUY / AFP) (Photo by PIERRE ALBOUY/AFP via Getty Images)
Share

-ਆਮ ਲੋਕਾਂ ਲਈ ਆਸਾਨੀ ਨਾਲ ਪਛਾਣ ਵਜੋਂ ਕ੍ਰਮਵਾਰ ‘ਕੱਪਾ’ ਅਤੇ ‘ਡੈਲਟਾ’ ਵਜੋਂ ਰੱਖਿਆ ਨਾਂ
-ਵਿਗਿਆਨਕ ਨਾਵਾਂ ’ਚ ਨਹੀਂ ਹੋਵੇਗਾ ਕੋਈ ਬਦਲਾਅ
ਜਿਨੇਵਾ, 1 ਜੂਨ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਸਭ ਤੋਂ ਪਹਿਲਾਂ ਭਾਰਤ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਰੂਪਾਂ ਬੀ.1.617.1 ਅਤੇ ਬੀ.1.617.2 ਨੂੰ ਕਰਮਵਾਰ ‘ਕੱਪਾ’ ਅਤੇ ‘ਡੈਲਟਾ’ ਨਾਮ ਦਿੱਤਾ ਹੈ।
ਡਬਲਯੂ.ਐੱਚ.ਓ. ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਸ ਨੇ ਕੋਰੋਨਾਵਾਇਰਸ ਦੇ ਵੱਖ-ਵੱਖ ਰੂਪਾਂ ਦੇ ਨਾਮਕਰਨ ਲਈ ਯੂਨਾਨੀ ਅੱਖਰਾਂ ਦਾ ਸਹਾਰਾ ਲਿਆ ਹੈ। ਡਬਲਯੂ.ਐੱਚ.ਓ. ਦੀ ਕੋਵਿਡ-19 ਤਕਨੀਕੀ ਮਾਮਲਿਆਂ ਦੀ ਪ੍ਰਮੁੱਖ ਡਾ. ਮਾਰੀਆ ਵਾਨ ਕੇਰਖੋਵ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੇ ਰੂਪਾਂ ਨੂੰ ਆਸਾਨੀ ਨਾਲ ਪਛਾਣਨ ਲਈ ਉਨ੍ਹਾਂ ਦਾ ਨਾਮਕਰਨ ਕੀਤਾ ਹੈ। ਇਸ ਦੇ ਵਿਗਿਆਨਕ ਨਾਵਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਇਸ ਦਾ ਉਦੇਸ਼ ਆਮ ਬਹਿਸ ਦੌਰਾਨ ਇਨ੍ਹਾਂ ਦੀ ਆਸਾਨੀ ਨਾਲ ਪਛਾਣ ਕਰਨਾ ਹੈ।’
ਸੰਗਠਨ ਨੇ ਇਕ ਬਿਆਨ ’ਚ ਕਿਹਾ ਕਿ ਡਬਲਯੂ.ਐੱਚ.ਓ. ਵੱਲੋਂ ਨਿਰਧਾਰਤ ਇਕ ਮਾਹਰ ਸਮੂਹ ਨੇ ਵਾਇਰਸ ਦੇ ਰੂਪਾਂ ਨੂੰ ਸਾਧਾਰਨ ਗੱਲਬਾਤ ਦੌਰਾਨ ਆਸਾਨੀ ਨਾਲ ਸਮਝਣ ਲਈ ਅਲਫਾ, ਗਾਮਾ, ਬੀਟਾ ਗਾਮਾ ਵਰਗੇ ਯੂਨਾਨੀ ਸ਼ਬਦਾਂ ਦਾ ਉਪਯੋਗ ਕਰਨ ਲਈ ਸਿਫਾਰਿਸ਼ ਕੀਤੀ, ਤਾਂ ਕਿ ਆਮ ਲੋਕਾਂ ਨੂੰ ਵੀ ਇਨ੍ਹਾਂ ਦੇ ਬਾਰੇ ’ਚ ਹੋਣ ਵਾਲੀ ਚਰਚਾ ਨੂੰ ਸਮਝਣ ਵਿਚ ਮੁਸ਼ਕਲ ਨਾ ਹੋਵੇ।

Share