ਡਬਲਯੂ.ਐੱਚ.ਓ. ਵੱਲੋਂ ਕਰੋਨਾ ਜਾਂਚ ਨੂੰ ਲੈ ਕੇ ਚੀਨ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਿਰ

558
Share

ਜਿਨੇਵਾ, 6 ਜਨਵਰੀ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਚੀਨ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਨਾਲ ਬੇਹੱਦ ਨਿਰਾਸ਼ ਹੈ।
ਸੂਤਰਾਂ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਐਡਹਨਾਮ ਗਿਬ੍ਰਯੇਸਾਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿਉਂਕਿ ਚੀਨ ਨੇ ਹੁਣ ਤੱਕ ਕੋਰੋਨਾਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ, ਇਸ ਦੀ ਜਾਂਚ ਕਰ ਰਹੀ ਮਾਹਰਾਂ ਦੀ ਟੀਮ ਨੂੰ ਹੁਣ ਤੱਕ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਇਕ ਸਾਲ ਪਹਿਲਾਂ ਕੋਰੋਨਾਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਦਾ ਪਤਾ ਲਗਾਉਣ ਲਈ ਮਾਹਰਾਂ ਦੀ ਟੀਮ ਜਨਵਰੀ ਦੀ ਸ਼ੁਰੂਆਤ ਵਿਚ ਹੀ ਚੀਨ ਦੇ ਵੁਹਾਨ ਜਾਣ ਵਾਲੀ ਸੀ। ਜਿਨੇਵਾ ਵਿਚ ਆਨਲਈਨ ਕਾਨਫਰੰਸ ਵਿਚ ਸੰਗਠਨ ਦੇ ਨਿਰਦੇਸ਼ਕ ਨੇ ਕਿਹਾ, ਅਸੀਂ ਪਤਾ ਲਗਾ ਰਹੇ ਹਾਂ ਕਿ ਚੀਨੀ ਅਧਿਕਾਰੀਆਂ ਨੇ ਹੁਣ ਤੱਕ ਉੱਥੇ ਪੁੱਜਣ ਵਾਲੀ ਟੀਮ ਲਈ ਜ਼ਰੂਰੀ ਇਜਾਜ਼ਤ ’ਤੇ ਸਹਿਮਤੀ ਨਹੀਂ ਦਿੱਤੀ ਹੈ। ਮੈਂ ਲਗਾਤਾਰ ਚੀਨ ਦੇ ਉੱਚ ਅਧਿਕਾਰੀਆਂ ਦੇ ਸੰਪਰਕ ਵਿਚ ਰਿਹਾ ਹਾਂ ਅਤੇ ਮੈਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਿਸ਼ਨ ਵਿਸ਼ਵ ਸਿਹਤ ਸੰਗਠਨ ਲਈ ਪਹਿਲ ’ਤੇ ਹੈ।

Share