ਡਬਲਯੂ.ਐੱਚ.ਓ. ਵਲੋਂ ਕੋਰੋਨਾ ਦੀ ਮੌਜੂਦਾ ਲਹਿਰ ਦੇ ਸਿਖ਼ਰ ‘ਤੇ ਧਿਆਨ ਕੇਂਦਰਿਤ ਕਰਨ ਦੀ ਤਾਕੀਦ

755
Share

ਜਨੇਵਾ, 5 ਜੁਲਾਈ (ਪੰਜਾਬ ਮੇਲ)-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਅਪਾਤਕਾਲ ਦੇ ਮੁਖੀ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਲਹਿਰ ਦੇ ਸਿਖ਼ਰ ਸਮੇਂ ਹੁਣ ਲੜਾਈ ਲੜਨ ਦੀ ਲੋੜ ਹੈ ਨਾ ਕਿ ਇਸ ‘ਤੇ ਧਿਆਨ ਕੇਂਦਰਿਤ ਕਰਨਾ ਕਿ ਦੂਸਰੀ ਲਹਿਰ ਕਦ ਆਵੇਗੀ। ਡਾ. ਮਾਈਕਲ ਰਾਇਨ ਨੇ ਕਿਹਾ ਕਿ ਜੇਕਰ ਲੋਕ ਪਹਿਲੀ ਲਹਿਰ ਨਾਲ ਲੜਾਈ ਤੋਂ ਸਬਕ ਲੈਂਦੇ ਹਨ, ਤਾਂ ਦੂਸਰੀ ਲਹਿਰ ਨਾਲ ਲੜਨ ‘ਚ ਵਿਸ਼ਵ ਕਾਫ਼ੀ ਬਿਹਤਰ ਹੋਵੇਗਾ। ਉਨ੍ਹਾਂ ਮਾਸਕ ਪਾਉਣ, ਸਮਾਜਿਕ ਦੂਰੀ ਅਤੇ ਸਾਫ਼ ਸਫਾਈ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਮੰਤਰਾਲੇ ਵਲੋਂ ਕੋਰੋਨਾਵਾਇਰਸ ਨਾਲ ਲੜਨ ਲਈ ਸੰਪਰਕ-ਟ੍ਰੇਸਿੰਗ ਅਤੇ ਕੇਸਾਂ ਦੀ ਨਿਗਰਾਨੀ ਕਰਨਾ ਪ੍ਰਮੁੱਖ ਰਣਨੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿਅਕਤੀਆਂ ਨੂੰ ਆਪਣੇ ਦੇਸ਼ਾਂ ‘ਚ ਪ੍ਰਕੋਪ ਦੀ ਸਥਿਤੀ ਦੇ ਆਧਾਰ ‘ਤੇ ਆਪਣੀਆਂ ਨੀਤੀਆਂ ਅਤੇ ਵਿਵਹਾਰ ਦਾ ਵਿਰੋਧ ਕਰਨਾ ਚਾਹੀਦਾ ਹੈ। ਰਾਇਨ ਨੇ ਕਿਹਾ ਕਿ ਦੁਨੀਆਂ ਪਹਿਲੀ ਲਹਿਰ ਦੇ ਦੂਸਰੇ ਸਿਖ਼ਰ ‘ਚ ਵਿਚਰ ਰਹੀ ਹੈ। ਅਜਿਹੀ ਸਥਿਤੀ ਜਿਸ ‘ਚ ਵਾਇਰਸ ਨੂੰ ਪਹਿਲਾਂ ਖ਼ਤਮ ਕਰਨ ਲਈ ਪ੍ਰਸਾਰ (ਟ੍ਰਾਂਸਮਿਸ਼ਨ) ਨੂੰ ਕਾਫ਼ੀ ਹੱਦ ਤੱਕ ਦਬਾਇਆ ਨਹੀਂ ਗਿਆ।


Share