ਡਬਲਯੂ.ਐੱਚ.ਓ. ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ’ਤੇ ਵਿਚਾਰ ਲਈ ਕਰੇਗਾ ਬੈਠਕ

324
Share

ਹੈਦਰਾਬਾਦ, 18 ਅਕਤੂਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਾ ਤਕਨੀਕੀ ਸਲਾਹਕਾਰ ਸਮੂਹ 26 ਅਕਤੂਬਰ ਨੂੰ ਭਾਰਤ ਬਾਇਓਨਟੈੱਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਵਰਤੋਂ ’ਤੇ ਵਿਚਾਰ ਕਰਨ ਲਈ ਬੈਠਕ ਕਰੇਗਾ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਵਿਗਿਆਨਕ ਸੌਮਯਾ ਸਵਾਮੀਨਾਥਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।
ਸਵਾਮੀਨਾਥਨ ਨੇ ਟਵੀਟ ਕੀਤਾ ‘ਤਕਨੀਕੀ ਸਲਾਹਕਾਰ ਸਮੂਹ ਦੀ ਕੋਵੈਕਸੀਨ ਦੇ ਐਮਰਜੈਂਸੀ ਵਰਤੋਂ ’ਤੇ ਵਿਚਾਰ ਕਰਨ ਲਈ 26 ਅਕਤੂਬਰ ਨੂੰ ਬੈਠਕ ਹੋਵੇਗੀ। ਇਸ ਲਈ ਭਾਰਤ ਬਾਇਓਨਟੈੱਕ ਨਾਲ ਮਿਲ ਕੇ ਡਬਲਯੂ.ਐੱਚ.ਓ. ਕੰਮ ਕਰ ਰਿਹਾ ਹੈ। ਸਾਡਾ ਟੀਚਾ ਐਮਰਜੈਂਸੀ ਵਰਤੋਂ ਲਈ ਪ੍ਰਵਾਨਤ ਟੀਕਿਆਂ ਦੀ ਇਕ ਵਿਆਪਕ ਸੂਚੀ ਅਤੇ ਹਰ ਥਾਂ ਤੱਕ ਪਹੁੰਚ ਵਿਸਤਾਰ ਕਰਨਾ ਹੈ।
ਟੀਕਾਕਰਨ ’ਤੇ ਡਬਲਯੂ.ਐੱਚ.ਓ. ਦੇ ਮਾਹਿਰਾਂ ਦੇ ਰਣਨੀਤਿਕ ਸਲਾਹਕਾਰ ਸਮੂਹ ਨੇ ਹੋਰ ਮੁੱਦਿਆਂ ਤੋਂ ਇਲਾਵਾ ਈ.ਯੂ.ਐੱਲ. (ਐਮਰਜੈਂਸੀ ਵਰਤੋਂ ਸੂਚੀ) ਦੇ ਸੰਬੰਧ ’ਚ ਕੋਵੈਕਸੀਨ ’ਤੇ ਆਪਣੀਆਂ ਸਿਫਾਰਿਸ਼ਾਂ ਕਰਨ ਲਈ 6 ਅਕਤੂਬਰ ਨੂੰ ਇਕ ਬੈਠਕ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਇਕ ਹਫਤੇ ’ਚ ਕੋਵੈਕਸੀਨ ਨੂੰ ਈ.ਯੂ.ਐੱਲ. ਦਾ ਦਰਜਾ ਦੇਣ ਦਾ ਫੈਸਲਾ ਲਵੇਗਾ। ਕੋਵੈਕਸੀਨ ਉਨ੍ਹਾਂ ਤਿੰਨ ਟੀਕਿਆਂ ’ਚੋਂ ਇਕ ਹੈ, ਜਿਨ੍ਹਾਂ ਨੂੰ ਭਾਰਤ ਦੀ ਦਵਾਈ ਰੈਗੂਲੇਟਰੀ ਤੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲੀ ਹੈ ਅਤੇ ਇਸ ਦੀ ਵਰਤੋਂ ਰਾਸ਼ਟਰ ਵਿਆਪੀ ਪ੍ਰੋਗਰਾਮ ’ਚ ਕੋਵਿਸ਼ੀਲਡ ਅਤੇ ਸਪੂਤਨਿਕ-ਵੀ ਨਾਲ ਕੀਤਾ ਜਾ ਰਿਹਾ ਹੈ।

Share