ਡਬਲਯੂ.ਐੱਚ.ਏ. ਨੇ ਕੋਵਿਡ-19 ਦਵਾਈਆਂ ‘ਤੇ ਪਾਸ ਕੀਤਾ ਸੰਕਲਪ

780

ਜਿਨੇਵਾ, 20 ਮਈ (ਪੰਜਾਬ ਮੇਲ)- ਕੋਵਿਡ-19 ਦੇ ਲਈ ਪ੍ਰੀਖਣ ਕਿੱਟ ਤੱਕ ਪਹੁੰਚ ‘ਚ ਸੁਧਾਰ ਜਾਂ ਭੁਵਿੱਖ ਦੇ ਟੀਕੇ ਅਤੇ ਇਲਾਜ ਲਈ ਸਰਵਸੰਮਤੀ ਨਾਲ 73ਵੀਂ ਵਿਸ਼ਵ ਸਿਹਤ ਸਭਾ (ਡਬਲਯੂ.ਐੱਚ.ਏ.) ਨੇ ਸੰਕਲਪ ਪਾਸ ਕੀਤਾ ਹੈ। ਡਬਲਯੂ.ਐੱਚ.ਏ. ਦੇ ਪ੍ਰਮੁੱਖ ਅਤੇ ਜਿਨੇਵਾ ‘ਚ ਬਹਾਮਾਸ ਦੇ ਰਾਜਦੂਤ ਕੇਵਾ ਬੈਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਬੈਨ ਨੇ ਅਸੈਂਬਲੀ ਵਿਚ ਕਿਹਾ ਕਿ ਮੈਂ ਇਸ ਨੂੰ ਇਸ ਰੂਪ ‘ਚ ਲੈਂਦਾ ਹਾਂ ਕਿ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੰਕਲਪ ਨੂੰ ਪਾਸ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ ਜਨਰਲ ਤੇਦ੍ਰੋਸ ਅਧਾਨੋਮ ਗ੍ਰੇਬ੍ਰੇਯੇਸਿਯਸ ਨੇ ਸੋਮਵਾਰ ਨੂੰ ਜ਼ੋਰ ਦਿੰਦੇ ਹੋਏ ਕਿਹਾ ਕਿ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕੋਵਿਡ-19 ਕਾਰਨ ਵਿਸ਼ਵ ਦੇ ਦੇਸ਼ ਇਕਜੁੱਟ ਹੋਏ ਹਨ ਅਤੇ ਸਾਰੇ ਇਸ ਵਾਇਰਸ ਤੋਂ ਸਾਵਧਾਨੀ ਵਰਤਣ ਅਤੇ ਇਸ ‘ਤੇ ਜ਼ਰੂਰੀ ਧਿਆਨ ਵੀ ਦੇਣ। ਤੇਦ੍ਰੋਸ ਨੇ ਵਿਸ਼ਵ ਸਿਹਤ ਸਭਾ ‘ਚ ਸੋਮਵਾਰ ਨੂੰ ਕਿਹਾ ਕਿ ਜੇਕਰ ਇਸ ਵਾਇਰਸ ਨੇ ਸਾਨੂੰ ਕੁਝ ਸਿਖਾਇਆ ਹੈ, ਤਾਂ ਉਹ ਹੈ ਨਿਮਰਤਾ। ਸਾਨੂੰ ਸਾਰਿਆਂ ਨੂੰ ਕੋਰੋਨਾਵਾਇਰਸ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਆਸਟ੍ਰੇਲੀਆ ‘ਚ ਲੱਗੀ ਬੁਸ਼ ਫਾਇਰ ਦੀ ਤਰ੍ਹਾਂ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਤੇਜ਼ ਅਤੇ ਘਾਤਕ ਹੈ। ਇਹ ਇਕ ਤਰ੍ਹਾਂ ਨਾਲ ਹਨੇਰੇ ‘ਚ ਕੰਮ ਕਰ ਸਕਦਾ ਹੈ ਅਤੇ ਚੁੱਪਚਾਪ ਫੈਲ ਸਕਦਾ ਹੈ, ਜੇਕਰ ਅਸੀਂ ਧਿਆਨ ਨਹੀਂ ਦੇ ਰਹੇ ਤਾਂ ਅਚਾਨਕ ਵਿਸਫੋਟਕ ਹਤੀ ਨਾਲ ਫੈਲ ਸਕਦਾ ਹੈ। ਜੇਕਰ ਅਸੀਂ ਤਿਆਰ ਨਹੀਂ ਹਾਂ ਤਾਂ ਇਹ ਤਰ੍ਹਾਂ ਨਾਲ ਬੁਸ਼ ਫਾਇਰ ਦਾ ਰੂਪ ਲੈ ਸਕਦਾ ਹੈ। ਉਨ੍ਹਾਂ ਨੇ ਇਸ ਵਾਇਰਸ ਨੂੰ ਦੁਸ਼ਮਣ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਾਇਰਸ ਨਾਲ ਦੁਨੀਆਂ ਵਿਚ ਹੁਣ ਤੱਕ 3 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਪਰ ਇਹ ਅੰਕੜੇ ਇਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਦਰਸਾਉਂਦੇ ਹਨ। ਡਬਲਯੂ.ਐੱਚ.ਓ. ਪ੍ਰਮੁੱਖ ਨੇ ਕਿਹਾ ਕਿ ਡਬਲਯੂ.ਐੱਚ.ਓ. ਇਹੀ ਚਾਹੇਗਾ ਕਿ ਪੂਰੇ ਵਿਸ਼ਵ ‘ਚ ਸਥਿਤੀ ਜਲਦ ਤੋਂ ਜਲਦ ਆਮ ਹੋ ਜਾਵੇ ਅਤੇ ਗਲੋਬਲ ਭਾਈਚਾਰੇ ਨੂੰ ਇਹ ਯਕੀਨਨ ਕਰਨ ਲਈ ਹਰ ਯਤਨ ਕਰਨਾ ਚਾਹੀਦਾ ਕਿ ਇਹ ਮਹਾਮਾਰੀ ਫਿਰ ਨਾ ਫੈਲੇ। ਜ਼ਿਕਰਯੋਗ ਹੈ ਕਿ ਡਬਲਯੂ.ਐੱਚ.ਓ. ਦੀ 2 ਦਿਨਾਂ ਬੈਠਕ ਸੋਮਵਾਰ ਨੂੰ ਸ਼ੁਰੂ ਹੋਈ, ਜਿਸ ਵਿਚ ਕੋਵਿਡ-19 ਨੂੰ ਲੈ ਕੇ ਭਵਿੱਖ ਦੀ ਪ੍ਰਤੀਕਿਰਿਆ ‘ਤੇ ਆਨਲਾਈਨ ਚਰਚਾ ਕੀਤੀ ਗਈ।