ਡਬਲਯੂ. ਐਚ. ਓ. ਨੂੰ ਦਿੱਤੀ ਜਾਣ ਵਾਲੀ ਫੰਡਿੰਗ ਦਾ 10 ਫੀਸਦੀ ਹਿੱਸਾ ਜਾਰੀ ਕਰਨ ‘ਤੇ ਵਿਚਾਰ ਕਰ ਰਹੇ ਟਰੰਪ

763
Share

ਵਾਸ਼ਿੰਗਟਨ, 16 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੂੰ ਦਿੱਤੀ ਜਾਣ ਵਾਲੀ ਫੰਡਿੰਗ ਦਾ 10 ਫੀਸਦੀ ਹਿੱਸਾ ਜਾਰੀ ਕਰਨ ‘ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਟਵੀਟ ਕਰ ਕਿਹਾ ਕਿ ਇਹ ਕਈ ਚੀਜ਼ਾਂ ਵਿਚੋਂ ਇਕ ਹੈ, ਜਿਸ ਦੇ ਤਹਿਤ ਅਸੀਂ 10 ਫੀਸਦੀ ਦਾ ਭੁਗਤਾਨ ਕਰਾਂਗੇ ਜੋ ਅਸੀਂ ਕਈ ਸਾਲਾਂ ਤੋਂ ਭੁਗਤਾਨ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਅਜੇ ਆਖਰੀ ਫੈਸਲਾ ਨਹੀਂ ਕੀਤਾ ਹੈ। ਪਿਛਲੇ ਮਹੀਨੇ ਡਬਲਯੂ. ਐਚ. ਓ. ਦੇ ਲਈ ਧਨ ਰੋਕਣ ਤੋਂ ਬਾਅਦ ਟਰੰਪ ਹੁਣ ਦਾਨ ਦੇ ਇਕ ਹਿੱਸੇ ਨੂੰ ਬਹਾਲ ਕਰਨਗੇ। ਮੀਡੀਆ ਰਿਪੋਰਟ ਵਿਚ 15 ਮਈ ਨੂੰ ਟਰੰਪ ਪ੍ਰਸ਼ਾਸਨ ਨੇ ਇਕ ਮਸੌਦੇ ‘ਤੇ ਆਖਿਆ ਕਿ ਉਹ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੂੰ ਚੀਨ ਜਿੰਨਾ ਦਿੱਤੇ ਗਏ ਯੋਗਦਾਨ ਦਾ ਭੁਗਤਾਨ ਕਰਨ ‘ਤੇ ਸਹਿਮਤ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ 14 ਅਪ੍ਰੈਲ ਨੂੰ ਡਬਲਯੂ. ਐਚ. ਓ. ਲਈ ਆਪਣੇ ਸਾਰੇ ਫੰਡ ‘ਤੇ ਰੋਕ ਲਾ ਦਿੱਤੀ ਸੀ। ਸੰਗਠਨ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਵਿਚ ਉਸ ਨੇ ਚੀਨ ਦੇ ਦਬਾਅ ਵਿਚ ਆ ਕੇ ਕੰਮ ਕੀਤਾ ਹੈ। ਡਬਲਯੂ. ਐਚ. ਓ. ਦੇ ਅਧਿਕਾਰੀਆਂ ਅਤੇ ਚੀਨ ਨੇ ਸਾਰੇ ਅਮਰੀਕੀ ਦੋਸ਼ਾਂ ਦਾ ਵਾਰ-ਵਾਰ ਖੰਡਨ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਗਲੋਬਲ ਸਿਹਤ ਸੰਕਟ ਨਾਲ ਨਜਿੱਠਣ ਵਿਚ ਈਮਾਨਦਾਰ ਅਤੇ ਪਾਰਦਰਸ਼ੀ ਸਨ। ਇਸ ਵਿਚਾਲੇ ਟਰੰਪ ਇਸ ਗੱਲ ‘ਤੇ ਅੜੇ ਹੋਏ ਸਨ ਕਿ ਡਬਲਯੂ. ਐਚ. ਓ. ਨੇ ਕੋਰੋਨਾਵਾਇਰਸ ਨੂੰ ਵਧਾਉਣ ਵਿਚ ਚੀਨ ਦਾ ਸਾਥ ਦਿੱਤਾ। ਅਮਰੀਕਾ ਡਬਲਯੂ. ਐਚ. ਓ. ਦਾ ਸਭ ਤੋਂ ਵੱਡਾ ਫੰਡ ਪ੍ਰਦਾਤਾ ਸੀ। ਰਿਪੋਰਟ ਮੁਤਾਬਕ ਇਹ ਚੀਨ ਦੇ ਦਾਨ ਨਾਲ ਮੇਲ ਖਾਂਦਾ ਸੀ ਤਾਂ ਨਵੀਂ ਫੰਡਿੰਗ ਸਿਰਫ ਪਿਛਲੀ ਰਾਸ਼ੀ ਦਾ 10ਵਾਂ ਹਿੱਸਾ ਹੋਵੇਗੀ ਜਦਕਿ ਹਰ ਸਾਲ ਇਹ ਫੰਡਿੰਗ 40 ਕਰੋੜ ਡਾਲਰ ਤੱਕ ਹੁੰਦੀ ਸੀ।


Share