ਠੰਢ ਤੇ ਮੀਂਹ ਤੋਂ ਬੇਪ੍ਰਵਾਹ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ

474
Share

ਨਵੀਂ ਦਿੱਲੀ, 5 ਜਨਵਰੀ (ਪੰਜਾਬ ਮੇਲ)- ਕੜਾਕੇ ਦੀ ਠੰਢ, ਬਾਰਸ਼ ਅਤੇ ਪਾਣੀ ਖੜਨ ਵਰਗੀਆਂ ਸਮੱਸਿਆਵਾਂ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਰੰਟੀ ਲਈ ਕਿਸਾਨ ਦਿੱਲੀ-ਸਰਹੱਦਾਂ ‘ਤੇ ਡਟੇ ਹੋਏ ਹਨ। ਵੱਖ-ਵੱਖ ਰਾਜਾਂ ਦੇ ਕਿਸਾਨ ਪਿਛਲੇ 40 ਦਿਨਾਂ ਤੋਂ ਕੜਾਕੇ ਦੀ ਸਰਦੀ ਦੇ ਮੌਸਮ ਵਿਚ ਦਿੱਲੀ ਦੀਆਂ ਸਰਹੱਦਾਂ ‘ਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਨ। ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਨੇ ਸ਼ਹਿਰ ਦੇ ਸਿੰਘੂ ਬਾਰਡਰ ’ਤੇ ਬਾਰਸ਼ ਤੋਂ ਕਿਸਾਨਾਂ ਨੂੰ ਬਚਾਉਣ ਲਈ ਟੈਂਟਾਂ ਵਿਚ ਅਸਥਾਈ ਉੱਚੇ ਬੈੱਡ ਮੁਹੱਈਆ ਕਰਵਾਏ ਹਨ। ਟੈਂਟਾਂ ਦੇ ਮੁੱਖ ਮੰਚ ਦੇ ਬਿਲਕੁਲ ਪਿੱਛੇ ਅਤੇ ਹਾਈਵੇ ਦੀ ਢਲਾਣ ਵਾਲੇ ਪਾਸੇ ਹੋਣ ਕਾਰਨ ਉਥੇ ਪਾਣੀ ਖੜਨ ਦਾ ਖਤਰਾ ਹੈ।


Share