ਟੌਲ ਪਲਾਜ਼ਾ ਨੌਕਰੀ ਤੋਂ ਬਰਖ਼ਾਸਤ ਮੁਲਾਜ਼ਮਾਂ ਤੇ ਭਾਰਤੀ ਕਿਸਾਨ ਯੂਨੀਅਨ ਨੇ ਲਾਇਆ ਧਰਨਾ

820

ਭਵਾਨੀਗੜ੍ਹ, 29 ਸਤੰਬਰ (ਪੰਜਾਬ ਮੇਲ)- ਭਵਾਨੀਗੜ੍ਹ-ਨਾਭਾ ਮੁੱਖ ਮਾਰਗ ‘ਤੇ ਟੌਲ ਪਲਾਜ਼ਾ ਮਾਝੀ ਦੇ ਪ੍ਰਬੰਧਕਾਂ ਵੱਲੋਂ ਨੌਕਰੀ ਤੋਂ ਹਟਾਏ ਵਰਕਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਧਰਨਾ ਲਗਾਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਨਛੱਤਰ ਸਿੰਘ ਝਨੇੜੀ, ਕਾਮਰੇਡ ਭੂਪ ਚੰਦ ਚੰਨੋਂ, ਬਘੇਲ ਸਿੰਘ ਮਾਝੀ , ਅੰਗਰੇਜ਼ ਸਿੰਘ ਪ੍ਰੈਸ ਸਕੱਤਰ ਬਲਾਕ, ਜੋਰਾ ਸਿੰਘ ਮਾਝੀ, ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ , ਰਣਧੀਰ ਸਿੰਘ, ਭਰਪੂਰ ਸਿੰਘ ਮਾਝੀ, ਗੁਰਪ੍ਰੀਤ ਸਿੰਘ, ਅਮਨ ਸਰਮਾ, ਬੁੱਧ ਸਿੰਘ, ਸਤਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਟੌਲ ਪਲਾਜ਼ਾ ਕੰਪਨੀ ਪੰਜਾਬ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਕੇ ਬਾਹਰਲੇ ਸੂਬਿਆਂ ਤੋਂ ਮੁਲਾਜ਼ਮ ਰੱਖ ਰਹੀ ਹੈ।