ਟੋਰਾਂਟੋ ਪੁਲਿਸ ਵੱਲੋਂ ਭਾਰਤੀ ਵਿਦਿਆਰਥੀ ਦੀ ਮੌਤ ਦੇ ਮਾਮਲੇ ‘ਚ ਡਰਾਈਵਰ ਗ੍ਰਿਫ਼ਤਾਰ

42

ਟੋਰਾਂਟੋ, 3 ਦਸੰਬਰ (ਪੰਜਾਬ ਮੇਲ)- ਟੋਰਾਂਟੋ ਪੁਲਿਸ ਨੇ 23 ਨਵੰਬਰ ਨੂੰ ਹਰਿਆਣਾ ਦੇ ਕਰਨਾਲ ਨਾਲ ਸਬੰਧਤ ਭਾਰਤੀ ਵਿਦਿਆਰਥੀ ਕਾਰਤਿਕ ਸੈਣੀ (20) ਦੀ ਇੱਥੇ ਸੜਕ ਹਾਦਸੇ ‘ਚ ਮੌਤ ਦੇ ਮਾਮਲੇ ਵਿਚ 60 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਮਹੀਨੇ ਸਾਈਕਲ ਨਾਲ ਪਿਕਅੱਪ ਟਰੱਕ ਟਕਰਾਉਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਕ ਰਿਪੋਰਟ ਅਨੁਸਾਰ ਡਰਾਈਵਰ ‘ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਹਾਲੇ ਡਰਾਈਵਰ ਦੀ ਪਛਾਣ ਨਹੀਂ ਦੱਸੀ। ਉਸ ਨੂੰ 16 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕਾਰਤਿਕ ਅਗਸਤ 2021 ਵਿਚ ਕੈਨੇਡਾ ਗਿਆ ਸੀ। ਉਹ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ। ਰਿਪੋਰਟ ਅਨੁਸਾਰ ਹਾਦਸੇ ਵਾਲੀ ਥਾਂ ‘ਤੇ ਇੱਕ ਯਾਦਗਾਰ ਬਣਾਈ ਗਈ ਹੈ।