ਟੋਰਾਂਟੋ ਦੀਆਂ ਸੜਕਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਨੇ ਢੱਕਿਆ

311
Share

ਟੋਰਾਂਟੋ, 25 ਨਵੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)-ਟੋਰਾਂਟੋ ਅਤੇ ਇਸਦੇ ਆਸ ਪਾਸ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਨੇ ਢੱਕ ਲਿਆ ਹੈ। ਟੋਰਾਂਟੋ ਦਾ ਤਾਪਮਾਨ ਆਉਂਦੇ ਦਿਨਾਂ ਵਿਚ ਹੋਰ ਵੀ ਗਿਰਾਵਟ ਦਰਜ ਹੋਵੇਗੀ, ਜਿਸ ਨਾਲ ਠੰਢ ਹੋਰ ਵਧ ਜਾਵੇਗੀ।
ਬਰਫਬਾਰੀ ਦੇ ਦਸਤਕ ਦੇ ਨਾਲ ਹੀ ਸੜਕ ਅਤੇ ਆਸਮਾਨੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਜਿਸ ਨਾਲ ਬਹੁਤ ਸਾਰੀਆਂ ਹਵਾਈ ਉਡਾਨਾਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਾਂ ਫਿਰ ਰੱਦ ਹੋ ਜਾਂਦੀਆਂ ਹਨ, ਜਿਸ ਨਾਲ ਇਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਲੋਕਾਂ ਲਈ ਕਾਫ਼ੀ ਮੁਸ਼ਕਲ ਪੈਦਾ ਹੋ ਜਾਂਦੀ ਹੈ।
ਕ੍ਰਿਸਮਿਸ ਤੋਂ ਪਹਿਲਾਂ ਬਰਫਬਾਰੀ ਹੋ ਜਾਵੇ, ਤਾਂ ਕੈਨੇਡੀਅਨ ਗੋਰੇ ਲੋਕ ਬਹੁਤ ਖੁਸ਼ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਜਾਂ ਉਸ ਰਾਤ ਨੂੰ ਬਰਫ਼ ਦਾ ਪੈਣਾ ਬਹੁਤ ਹੀ ਸ਼ੁੱਭ ਹੁੰਦਾ ਹੈ।
ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਕੰਮਾਕਾਰਾਂ ‘ਤੇ ਜਾਣ ਵਾਲਿਆਂ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਪਰ ਕਈ ਬੱਚੇ ਬਾਹਰ ਨਿਕਲ ਕੇ ਸਨੋਅਮੈਨ ਬਰਫ਼ ਦਾ ਬਣਾ ਕੇ ਉਸ ਦੀ ਬਹੁਤ ਹੀ ਖੂਬਸੂਰਤੀ ਨਾਲ ਸਜਾਵਟ ਵੀ ਕਰ ਦਿੰਦੇ ਹਨ, ਜੋ ਰਾਹਗੀਰਾਂ ਦੇ ਮਨੋਰੰਜਨ ਦਾ ਕਾਰਨ ਬਣਦਾ ਹੈ।


Share