ਟੋਕੀਓ ਪੈਰਾਲੰਪਿਕਸ: ਸ਼ੂਟਰ ਅਵਾਨੀ ਲੇਖਾਰਾ ਬਣੀ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ

502
Share

-ਫਾਈਨਲ ’ਚ 249.6 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ
ਟੋਕੀਓ, 30 ਅਗਸਤ (ਪੰਜਾਬ ਮੇਲ)- ਭਾਰਤੀ ਸ਼ੂਟਰ ਅਵਾਨੀ ਲੇਖਾਰਾ ਪੈਰਾਲੰਪਿਕਸ ’ਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਇਤਿਹਾਸਕ ਜਿੱਤ ਦੌਰਾਨ ਲੇਖਾਰਾ ਆਰ-2 ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸ.ਐੱਚ.-1 ਮੁਕਾਬਲੇ ’ਚ 249.6 ਦੇ ਸਕੋਰ ਨਾਲ ਸਿਖਰਲੇ ਸਥਾਨ ’ਤੇ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕਸ ’ਚ ਜਿੱਤੇ ਸੋਨ ਤਗ਼ਮੇ ਲਈ ਸ਼ੂਟਰ ਅਵਾਨੀ ਲੇਖਾਰਾ ਨੂੰ ਟਵੀਟ ਕਰਕੇ ਵਧਾਈ ਦਿੱਤੀ। 19 ਸਾਲਾ ਲੇਖਾਰਾ ਨੇ ਫਾਈਨਲ ’ਚ 249.6 ਦੇ ਸਕੋਰ ਨਾਲ ਆਲਮੀ ਰਿਕਾਰਡ ਦੀ ਵੀ ਬਰਾਬਰੀ ਕੀਤੀ, ਜੋ ਕਿ ਨਵਾਂ ਪੈਰਾਲੰਪਿਕ ਰਿਕਾਰਡ ਵੀ ਹੈ। ਉਹ ਚੌਥੀ ਭਾਰਤੀ ਅਥਲੀਟ ਹੈ, ਜਿਸ ਨੇ ਪੈਰਾਲੰਪਿਕਸ ਵਿਚ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਤੈਰਾਕ ਮੁਰਲੀਕਾਂਤ ਪੇਟਕਰ (1972), ਨੇਜ਼ਾ ਸੁਟਾਵਾ ਦਵੇਂਦਰ ਝਾਜੜੀਆ (2004 ਤੇ 2016) ਤੇ ਹਾਈ ਜੰਪਰ ਥੰਗਾਵੇਲੂ ਮਰੀਅੱਪਨ (2016) ਪੈਰਾਲੰਪਿਕਸ ’ਚ ਸੋਨ ਤਗ਼ਮਾ ਦੇਸ਼ ਦੀ ਝੋਲੀ ਪਾ ਚੁੱਕੇ ਹਨ।

Share