ਟੋਕੀਓ ਓਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਓਲੰਪਿਕਸ ’ਚ ਕੀਤੀ ਜੇਤੂ ਸ਼ੁਰੂਆਤ

1018
Share

ਟੋਕੀਓ, 24 ਜੁਲਾਈ (ਪੰਜਾਬ ਮੇਲ)- ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਇਥੇ ਓਲੰਪਿਕਸ ਆਪਣੀ ਜੇਤੂ ਸ਼ੁਰੂਆਤ ਕੀਤੀ। ਫੈਸਲਾਕੁਨ ਸਮੇਂ ਦੌਰਾਨ ਗੋਲਕੀਪਰ ਸ੍ਰੀਜੇਸ਼ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤ ਨੇ ਇਕ ਗੋਲ ਨਾਲ ਪਛੜਣ ਦੇ ਬਾਵਜੂਦ ਇਹ ਮੈਚ ਜਿੱਤਿਆ। ਨਿਊਜ਼ੀਲੈਂਡ ਲਈ ਪਹਿਲਾ ਗੋਲ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਾਹਰ ਕੇਨ ਰਸਲ ਨੇ ਕੀਤਾ। ਰੁਪਿੰਦਰ ਪਾਲ ਸਿੰਘ ਨੇ 10ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਉੱਤੇ ਗੋਲ ਕਰਕੇ ਭਾਰਤ ਨੂੰ ਬਰਾਬਰ ਕਰ ਦਿੱਤਾ। ਹਰਮਨਪ੍ਰੀਤ ਸਿੰਘ ਨੇ 26ਵੇਂ ਅਤੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਗੋਲ ਕੀਤੇ, ਜਦਕਿ ਸਟੀਫਨ ਜੈਨਿਸ ਨੇ 43ਵੇਂ ਮਿੰਟ ਵਿੱਚ ਨਿਊਜ਼ੀਲੈਂਡ ਲਈ ਦੂਜਾ ਗੋਲ ਕੀਤਾ।


Share