ਟੋਕੀਓ ਓਲੰਪਿਕਸ: ਜੈਵੇਲਿਨ ਥ੍ਰੋਅ ’ਚ ਭਾਰਤ ਦੇ ਨੀਰਜ ਚੋਪੜਾ ਨੇ ਜਿੱਤਿਆ ਸੋਨ ਤਗਮਾ

6868
Tokyo: Neeraj Chopra, of India, competes in the men's javelin throw final at the 2020 Summer Olympics, Saturday, Aug. 7, 2021, in Tokyo. AP/PTI(AP08_07_2021_000153B)
Share

ਟੋਕੀਓ, 7 ਅਗਸਤ (ਪੰਜਾਬ ਮੇਲ)- ਇਥੇ ਭਾਰਤ ਦੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ’ਚ ਪੁਰਸ਼ਾਂ ਦੇ ਜੈੈਵੇਲਿਨ ਥ੍ਰੋਅ ਫਾਈਨਲ ਵਿਚ ਸੋਨ ਤਗਮਾ ਜਿੱਤ ਲਿਆ। ਉਸ ਨੇ 87.58 ਮੀਟਰ ਜੈਵੇਲਿਨ ਸੁੱਟ ਕੇ ਭਾਰਤ ਨੂੰ ਇਨ੍ਹਾਂ ਖੇਡਾਂ ਵਿਚ ਪਹਿਲਾ ਸੋਨ ਤਗਮਾ ਜਿਤਾਇਆ। ਭਾਰਤ ਨੇ ਓਲੰਪਿਕਸ ਅੰਦਰ ਅਥਲੈਟਿਕਸ ਵਿਚ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਹੈ। ਨੀਰਜ ਭਾਰਤ ਵੱਲੋਂ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਹੈ। ਉਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਪੇਈਚਿੰਗ ਓਲੰਪਿਕਸ-2008 ’ਚ ਸੋਨ ਤਗਮਾ ਜਿੱਤਿਆ ਸੀ। ਇਸ ਸੋਨ ਤਗਮੇ ਨਾਲ ਭਾਰਤ ਦਾ ਓਲੰਪਿਕਸ ਖੇਡਾਂ ’ਚ ਹੁਣ ਤੱਕ ਦਾ ਇਹ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਨੇ ਤਗਮੇ ਓਲੰਪਿਕਸ ’ਚ ਨਹੀਂ ਜਿੱਤੇ। ਭਾਰਤ ਹੁਣ ਤੱਕ ਟੋਕੀਓ ਓਲੰਪਿਕਸ ਵਿਚ ਇਕ ਸੋਨ, ਦੋ ਚਾਂਦੀ ਤੇ ਚਾਰ ਕਾਂਸੀ ਸਣੇ ਕੁੱਲ 7 ਤਗਮੇ ਜਿੱਤ ਚੁੱਕਿਆ ਹੈ।

Share