ਟੈਨੇਸੀ ਸੂਬੇ ‘ਚ ਐਥਲੀਟ ਮੁਸਲਿਮ ਕੁੜੀ ਦੇ ਹਿਜ਼ਾਬ ਪਾ ਕੇ ਖੇਡਣ ‘ਤੇ ਲਗਾਇਆ ਬੈਨ, ਪੈਦਾ ਹੋਇਆ ਵਿਵਾਦ

446
Share

ਟੈਨੇਸੀ, 29 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਟੈਨੇਸੀ ਸੂਬੇ ਵਿਚ ਹਾਈ ਸਕੂਲ ਵਿਚ ਇਕ ਐਥਲੀਟ ਨੂੰ ਵਾਲੀਬਾਲ ਤੋਂ ਡਿਸਕੁਆਲੀਫਾਇਡ ਕਰ ਦਿੱਤਾ ਗਿਆ। ਇਸ ਦਾ ਕਾਰਨ ਇਹ ਦੱਸਿਆ ਗਿਆ ਹੈ ਉਸ ਨੇ ਮੈਚ ਦੌਰਾਨ ਹਿਜ਼ਾਬ ਪਾਈ ਰੱਖਿਆ ਸੀ। ਨਾਜ਼ਾਹ ਅਕੀਲ ਨੇਸ਼ਵਿਲੇ ਵਿਚ ਸਥਿਤ ਵਲੋਰ ਕਾਲੀਜ਼ਿਏਟ ਪ੍ਰੇਪ ਦੀ ਵਿਦਿਆਰਥਣ ਹੈ ਅਤੇ ਉਸ ਨੇ ਵਾਲੀਬਾਲ ਮੈਚ ਦੌਰਾਨ ਹਿਜ਼ਾਬ ਪਾਈ ਰੱਖਿਆ ਸੀ। ਦਰਅਸਲ, 15 ਸਤੰਬਰ ਨੂੰ ਨੇਸ਼ਵਿਲੇ ਵਿਚ ਇਕ ਵਾਰਮ-ਅਪ ਮੈਚ ਦੌਰਾਨ ਨਾਜ਼ਾਹ ਦੇ ਕੋਚ ਨੇ ਰੈਫਰੀ ਨੂੰ ਕਿਹਾ ਕਿ ਇਸ ਨੂੰ ਹਿਜ਼ਾਬ ਦੇ ਨਾਲ ਖੇਡਣ ਦਿਓ। ਰੈਫਰੀ ਨੇ ਨਿਯਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਹਿਜ਼ਾਬ ਦੇ ਨਾਲ ਨਾਜ਼ਾਹ ਨੂੰ ਖੇਡਣ ਦੀ ਇਜਾਜ਼ਤ ਮਿਲ ਸਕਦੀ ਹੈ। 14 ਸਾਲਾ ਨਾਜ਼ਾਹ ਨੇ ਦੱਸਿਆ ਕਿ ਉਸ ਨੂੰ ਹਿਜ਼ਾਬ ਦੇ ਨਾਲ ਖੇਡਣ ਦੀ ਮਨਾਹੀ ਕਰ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਪਹਿਲਾਂ ਦੇ ਮੈਚ ਖੇਡਣ ਵਿਚ ਕੋਈ ਦਿੱਕਤ ਨਹੀਂ ਹੋਈ ਸੀ।
ਨਾਜ਼ਾਹ ਨੂੰ ਹਿਜ਼ਾਬ ਦੇ ਨਾਲ ਖੇਡਣ ਤੋਂ ਰੋਕ ਦਿੱਤਾ ਗਿਆ ਅਤੇ ਹੁਣ ਉਹ ਕੋਰਟ ਦੇ ਬਾਹਰ ਹਿਜ਼ਾਬ ਉਤਾਰ ਕੇ ਬੈਠੀ ਹੈ ਅਤੇ ਉਸ ਨੇ ਮੈਚ ਨਾ ਖੇਡਣ ਦਾ ਫੈਸਲਾ ਲੈ ਲਿਆ ਹੈ। ਜ਼ਿਆਦਾਤਰ ਔਰਤਾਂ ਜੋ ਹਿਜ਼ਾਬ ਪਾਉਂਦੀਆਂ ਹਨ, ਉਹ ਔਰਤਾਂ ਅਤੇ ਘਰ ਦੇ ਕਰੀਬੀ ਮੈਂਬਰਾਂ ਵਿਚਾਲੇ ਇਸ ਨੂੰ ਉਤਾਰ ਕੇ ਬੈਠ ਜਾਂਦੀਆਂ ਹਨ। ਨਾਜ਼ਾਹ ਨੇ ਸੀ.ਐੱਨ.ਐੱਨ. ਨਾਲ ਗੱਲਬਾਤ ਵਿਚ ਆਖਿਆ ਕਿ ਮੈਂ ਬਹੁਤ ਗੁੱਸੇ ਨਾਲ ਭਰ ਗਈ ਕਿਉਂਕਿ ਮੈਂ ਖੇਡ ਦੇ ਇਸ ਨਿਯਮ ਦੇ ਬਾਰੇ ਵਿਚ ਪਹਿਲਾਂ ਕਦੇ ਨਹੀਂ ਸੁਣਿਆ ਸੀ। ਉਸ ਨੇ ਦੱਸਿਆ ਕਿ ਖੇਡ ਦੇ ਨਿਯਮਾਂ ‘ਚ ਹਿਜ਼ਾਬ ਪਾਉਣ ਜਾਂ ਨਾਂ ਪਾਉਣ ਦਾ ਜ਼ਿਕਰ ਕਿਤੇ ਨਹੀਂ ਹੈ। ਮੈਂ ਨਹੀਂ ਸਮਝਦੀ ਹਾਂ ਕਿ ਜਦ ਹਿਜ਼ਾਬ ਮੇਰੇ ਧਰਮ ਦਾ ਹਿੱਸਾ ਹੈ, ਉਦੋਂ ਇਸ ਨੂੰ ਪਛਾਨਣ ਦੀ ਮੈਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ।
ਨੈਸ਼ਨਲ ਫੈਡਰੇਸ਼ਨ ਆਫ ਸਟੇਟ ਹਾਈ ਸਕੂਲ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਡਾਇਰੈਕਟਰ ਕਾਰਿਸਮਾ ਨਾਯਫ ਨੇ ਦੱਸਿਆ ਕਿ ਅਮਰੀਕਾ ‘ਚ ਮੁਕਾਬਲੇ ਨੂੰ ਲੈ ਕੇ ਹਰ ਸਕੂਲ ‘ਚ ਨਿਯਮ ਬਣਾਏ ਗਏ ਹਨ ਪਰ ਦਿਸ਼ਾ-ਨਿਰਦੇਸ਼ ਕੋਈ ਸਖਤ ਨਹੀਂ ਹਨ। ਸੂਬੇ ਨੂੰ ਅਪਵਾਦ ਨੂੰ ਲੈ ਕੇ ਰਿਆਇਤ ਦੇਣੀ ਚਾਹੀਦੀ ਹੈ।


Share