ਟੈਕਸਾਸ ਸਥਿਤ ਬੈਂਕ ’ਚ ਮਾਸਕ ਪਾਉਣ ਤੋਂ ਇਨਕਾਰ ਕਰਨ ਵਾਲੀ ਔਰਤ ਦੇ ਗਿ੍ਰਫ਼ਤਾਰੀ ਵਾਰੰਟ ਜਾਰੀ

410
Share

ਗਾਲਵੇਸਟ, 15 ਮਾਰਚ (ਪੰਜਾਬ ਮੇਲ)- ਟੈਕਸਾਸ ਸਥਿਤ ਇਕ ਬੈਂਕ ’ਚ ਮਾਸਕ ਪਾਉਣ ਤੋਂ ਇਨਕਾਰ ਕਰਨ ’ਤੇ ਇਕ ਔਰਤ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਜਨਾਨੀ ਨੇ ਮਾਸਕ ਪਾਉਣ ਤੋਂ ਇਨਕਾਰ ਕਰਦੇ ਹੋਏ ਪੁਲਿਸ ਅਧਿਕਾਰੀ ਨੂੰ ਕਿਹਾ ਸੀ, ‘ਤੁਸੀਂ ਕੀ ਕਰੋਗੇ, ਮੈਨੂੰ ਗਿ੍ਰਫ਼ਤਾਰ ਕਰੋਗੇ? ਪੁਲਿਸ ਨੇ ਓਰੇਗਨ ਦੇ ਗ੍ਰਾਂਟ ਪਾਸ ਦੀ ਨਿਵਾਸੀ 65 ਸਾਲਾ ਟੇਰੀ ਰਾਈਟ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਹੈ।
ਗਾਲਵੇਸਟਨ ਕਾਊਂਟੀ ਡੇਲੀ ਨਿਊਜ਼ ਮੁਤਾਬਕ, ਮਾਸਕ ਪਾਉਣ ਤੋਂ ਇਨਕਾਰ ਕਰਨ ਦੀ ਘਟਨਾ ਵੀਰਵਾਰ ਦੀ ਹੈ। ਬੈਂਕ ਆਫ਼ ਅਮਰੀਕਾ ਦੀ ਗਾਲਵੇਸਟਨ ਸ਼ਾਖਾ ’ਚ ਹੋਈ ਘਟਨਾ ਦੀ ਤਸਵੀਰ ਕੈਮਰੇ ’ਚ ਰਿਕਾਰਡ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਗਿ੍ਰਫ਼ਤਾਰੀ ਦਾ ਵਿਰੋਧ ਕਰਨ ਅਤੇ ਅਣਅਧਿਕਾਰਤ ਪ੍ਰਵੇਸ਼ ਦੇ ਦੋਸ਼ਾਂ ਤਹਿਤ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਟੈਕਸਾਸ ਦੇ ਗਵਰਨਰ ਗ੍ਰੇਗ ਏਬਾਟ ਨੇ ਬੁੱਧਵਾਰ ਨੂੰ ਪੂਰੇ ਸੂਬੇ ’ਚ ਜਨਤਕ ਸਥਾਨਾਂ ’ਤੇ ਮਾਸਕ ਪਾਉਣ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਰੋਬਾਰੀ ਸੰਸਥਾਵਾਂ ਖ਼ੁਦ ਤੈਅ ਕਰਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਦਾਰਿਆਂ ਵਿਚ ਕੋਵਿਡ-19 ਤੋਂ ਬਚਾਅ ਲਈ ਕਿਨ੍ਹਾਂ ਉਪਾਵਾਂ ਨੂੰ ਲਾਗੂ ਕਰਨਾ ਹੈ। ਪੁਲਿਸ ਨੇ ਦੱਸਿਆ ਕਿ ਔਰਤ ਵੱਲੋਂ ਮਾਸਕ ਪਾਉਣ ਅਤੇ ਕੰਪਲੈਕਸ ’ਚ ਜਾਣ ਤੋਂ ਇਨਕਾਰ ਕਰਨ ’ਤੇ ਬੈਂਕ ਮੈਨੇਜਰ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ।

Share