ਟੈਕਸਾਸ ਸਥਿਤ ਫਾਇਰ ਫਲਾਈ ਏਰੋਸਪੇਸ ਦਾ ਅਲਫਾ ਰਾਕੇਟ ਲਾਂਚ ਦੌਰਾਨ ਫਟਿਆ

275
Share

ਫਰਿਜ਼ਨੋ, 7 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਟੈਕਸਾਸ ਸਥਿਤ ਫਾਇਰ ਫਲਾਈ ਏਰੋਸਪੇਸ ਦਾ ਪਹਿਲਾ ਅਲਫਾ ਰਾਕੇਟ ਸਫਲਤਾਪੂਰਵਕ ਲਾਂਚ ਹੋਣ ਤੋਂ ਬਾਅਦ ਹਵਾ ਵਿਚ ਫਟ ਗਿਆ। ਫਾਇਰ ਫਲਾਈ ਦਾ ਅਲਫਾ ਰਾਕੇਟ 2 ਸਤੰਬਰ ਨੂੰ ਕੰਪਨੀ ਦੀ ਪਹਿਲੀ ਆਰਬਿਟਲ ਟੈਸਟ ਉਡਾਣ ’ਤੇ ਲਾਂਚ ਕੀਤਾ ਗਿਆ ਸੀ, ਜਿਸਨੇ ਕੈਲੀਫੋਰਨੀਆ ਦੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਰਾਤ ਦੇ 9.59 ਵਜੇ ਉਡਾਣ ਭਰੀ। ਪੇਸ ਡਾਟ ਕਾਮ ਦੇ ਅਨੁਸਾਰ ਉਡਾਣ ਦੇ ਪਹਿਲੇ 2.5 ਮਿੰਟਾਂ ਦੇ ਬਾਅਦ ਇਸ ਦੋ ਸਟੇਜ਼ ਵਾਲੇ 29-ਮੀਟਰ ਅਲਫਾ ਨੂੰ ਇੱਕ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਰਾਕੇਟ ਕੈਲੀਫੋਰਨੀਆ ਦੇ ਅਸਮਾਨ ਵਿਚ ਫਟ ਗਿਆ। ਯੂ.ਐੱਸ. ਸਪੇਸ ਫੋਰਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਅਲਫਾ ਰਾਕੇਟ ਹਾਦਸੇ ਦੇ ਬਾਅਦ ਪੈਸੀਫਿਕ ਮਹਾਸਾਗਰ ’ਚ ਖਤਮ ਹੋ ਗਿਆ। ਇਸ ਦੌਰਾਨ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ¿; ਕੋਈ ਸੱਟ ਨਹੀਂ ਲੱਗੀ। ਇਸ ਹਾਦਸੇ ਦੀ ਕਾਰਨਾਂ ਦੀ ਜਾਂਚ ਕਰਨ ਲਈ ਇੱਕ ਟੀਮ ਨਿਰਧਾਰਿਤ ਕੀਤੀ ਜਾਵੇਗੀ। ਇਸ ਉਡਾਣ ਵਿਚ ਅਲਫਾ ਨੇ ਲਗਭਗ 92 ਕਿਲੋ ਭਾਰ ਚੁੱਕਿਆ, ਜਿਸਨੂੰ ਫਾਇਰ ਫਲਾਈ ਨੇ ਡ੍ਰੀਮ (ਡੈਡੀਕੇਟਡ ਐਂਡ ਰਿਸਰਚ ਅਤੇ ਐਕਸਲੈਟਰ) ਦਾ ਨਾਮ ਦਿੱਤਾ ਸੀ। ਕੰਪਨੀ ਦੀ ਇਸ ਉਪਕਰਣ ਨੂੰ ਧਰਤੀ ਤੋਂ 300 ਕਿਲੋਮੀਟਰ ਉੱਪਰ ਇੱਕ ਆਰਬਿਟ ਵਿਚ ਲਿਜਾਣ ਦੀ ਯੋਜਨਾ ਸੀ।

Share