ਇਕ ਹੀ ਕਮਰੇ ‘ਚ ਸਨ ਟੈਕਸਾਸ ਸਕੂਲ ‘ਚ ਮਾਰੇ ਗਏ ਸਾਰੇ ਲੋਕ : ਅਧਿਕਾਰੀ

35
ਘਟਨਾ 'ਚ ਮਾਰੇ ਗਏ ਬੱਚਿਆਂ ਦੀ ਤਵਸੀਰ।
Share

ਯੂਵਾਲਡੀ, 26 ਮਈ (ਪੰਜਾਬ ਮੇਲ)- ਅਮਰੀਕਾ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦੇ ਪ੍ਰਾਇਮਰੀ ਸਕੂਲ ‘ਚ ਹੋਈ ਗੋਲੀਬਾਰੀ ‘ਚ ਜੋ ਲੋਕ ਮਾਰੇ ਗਏ ਹਨ, ਉਹ ਸਾਰੇ ਇਕ ਹੀ ਕਮਰੇ ‘ਚ ਸਨ। ਟੈਕਸਾਸ ਜਨਸੁਰੱਖਿਆ ਵਿਭਾਗ ਦੇ ਲੈਫਟੀਨੈਂਟ ਕ੍ਰਿਸਟੋਫ਼ਰ ਓਲੀਵਰ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਸਾਰੇ ਪੀੜਤ ਯੂਵਾਲਡੀ ਸਥਿਤ ਰਾਬ ਐਲੀਮੈਂਟਰੀ ਸਕੂਲ ਦੀ ਚੌਥੀ ਜਮਾਤ ‘ਚ ਮੌਜੂਦ ਸਨ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ 19 ਬੱਚੇ ਅਤੇ 2 ਅਧਿਆਪਕ ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ 18 ਸਾਲਾ ਹਮਲਾਵਰ ਵੀ ਮਾਰਿਆ ਗਿਆ ਹੈ। ਸਕੂਲ ‘ਚ ਮਾਰੇ ਗਏ 19 ਬੱਚੇ ਗਰਮੀਆਂ ਦੀਆਂ ਛੁੱਟੀਆਂ ਤੋਂ 2 ਦਿਨ ਦੂਰ ਸਨ। ਸਕੂਲ ‘ਚ ਦੂਜੀ ਤੋਂ ਚੌਥੀ ਕਲਾਸ ਦੇ ਲਗਭਗ 570 ਬੱਚੇ ਪੜ੍ਹਦੇ ਹਨ, ਜਿਨ੍ਹਾਂ ‘ਚੋਂ ਕਰੀਬ 90 ਫ਼ੀਸਦੀ ਹਿਸਪੈਨਿਕ ਹਨ। ਸਾਲਵਾਡੋਰ ਰਾਮੋਸ (18) ਨੇ ਭੱਜਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ ਅਤੇ ਯੂਵਾਲਡੀ ਦੇ ਰਾਬ ਐਲੀਮੈਂਟਰੀ ਸਕੂਲ ਨੇੜੇ ਆਪਣੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਘੱਟੋ-ਘੱਟ 21 ਲੋਕਾਂ ਨੂੰ ਮਾਰ ਦਿੱਤਾ।


Share