ਟੈਕਸਾਸ ਸਕੂਲਾਂ ’ਚ ਮਾਸਕ ਜ਼ਰੂਰੀ ਪਾਉਣ ਬਾਰੇ ਮਿਲੀ ਆਰਜੀ ਕਾਨੂੰਨੀ ਰਾਹਤ

475
Share

-ਜੱਜ ਨੇ ਗਵਰਨਰ ਦੇ ਆਦੇਸ਼ ਨੂੰ ਨਕਾਰਿਆ
ਸੈਕਰਾਮੈਂਟੋ, 17 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਟੈਕਸਾਸ ਦੇ ਸਕੂਲਾਂ ਤੇ ਹੈਰਿਸ ਕਾਊਂਟੀ ਨੇ ਵਿਦਿਆਰਥੀਆਂ ਲਈ ਮਾਸਕ ਜ਼ਰੂਰੀ ਪਾਉਣ ਦੇ ਮਾਮਲੇ ’ਚ ਆਰਜ਼ੀ ਤੌਰ ’ਤੇ ਕਾਨੂੰਨ ਲੜਾਈ ਜਿੱਤ ਲਈ ਹੈ ਤੇ ਟਰਾਵਿਸ ਕਾਊਂਟੀ ਦੀ ਇਕ ਅਦਾਲਤ ਨੇ ਦਾਇਰ ਪਟੀਸ਼ਨ ਉਪਰ ਦੋ ਘੰਟਿਆਂ ਦੀ ਸੁਣਵਾਈ ਉਪਰੰਤ ਹੈਰਿਸ ਕਾਊਂਟੀ ਤੇ ਦੱਖਣੀ ਟੈਕਸਾਸ ਸਕੂਲ ਡਿਸਟਿ੍ਰਕਟਸ ਦੇ ਹੱਕ ਵਿਚ ਆਰਜੀ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਗਵਰਨਰ ਗਰੇਗ ਅਬੋਟ ਦੇ ਹੁਕਮਾਂ ਨੂੰ ਨਕਾਰਦਿਆਂ ਮਾਸਕ ਪਾਉਣਾ ਲਾਜ਼ਮੀ ਕਰ ਸਕਦੇ ਹਨ। ਗਵਰਨਰ ਨੇ ਇਕ ਆਦਸ਼ ਜਾਰੀ ਕਰਕੇ ਮਾਸਕ ਜ਼ਰੂਰੀ ਪਾਉਣ ਉਪਰ ਪਾਬੰਦੀ ਲਾ ਦਿੱਤੀ ਸੀ ਤੇ ਕਿਹਾ ਸੀ ਕਿ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਣਾ ਮਾਪਿਆਂ ਉਪਰ ਛੱਡ ਦੇਣਾ ਚਾਹੀਦਾ ਹੈ। ਦਾਇਰ ਪਟੀਸ਼ਨ ਦੇ ਹੱਕ ਵਿਚ ਦਲੀਲ ਦਿੱਤੀ ਗਈ ਕਿ ਮਾਸਕ ਨਾ ਪਾਉਣ ਕਾਰਨ ਕੋਵਿਡ-19 ਮਹਾਮਾਰੀ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ। ਹੈਰਿਸ ਕਾਊਂਟੀ ਤੇ ਦੱਖਣੀ ਟੈਕਸਾਸ ਸਕੂਲ ਡਿਸਟਿ੍ਰਕਟਸ ਨੇ ਦਾਇਰ ਪਟੀਸ਼ਨ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ ਸੀ।

Share