ਟੈਕਸਾਸ ਵਿੱਚ ਮਿਲਟਰੀ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼ , ਦੋ ਪਾਈਲਟ ਹੋਏ ਜ਼ਖਮੀ

382
Share

ਫਰਿਜ਼ਨੋ (ਕੈਲੀਫੋਰਨੀਆ), 20 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਵਿੱਚ ਇੱਕ ਮਿਲਟਰੀ ਟ੍ਰੇਨਿੰਗ ਜਹਾਜ਼ ਐਤਵਾਰ ਨੂੰ ਹਾਦਸਾ ਗ੍ਰਸਤ ਹੋਇਆ, ਜਿਸ ‘ਚ ਦੋ ਪਾਈਲਟ ਜਖਮੀ ਹੋ ਗਏ ਅਤੇ ਤਿੰਨ ਘਰ ਵੀ ਨੁਕਸਾਨੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਟੈਕਸਾਸ ਦੇ ਫੋਰਟ ਵਰਥ ਦੇ ਨੇੜਲੇ ਇਲਾਕੇ ਲੇਕ ਵਰਥ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ
ਹੋਇਆ। ਲੇਕ ਵਰਥ ਪੁਲਿਸ ਮੁਖੀ ਅਨੁਸਾਰ ਅਧਿਕਾਰੀਆਂ ਨੂੰ ਐਤਵਾਰ ਸਵੇਰੇ 11 ਵਜੇ ਤੋਂ ਪਹਿਲਾਂ ਡਿੱਗੇ ਜਹਾਜ਼ ਬਾਰੇ ਸੂਚਨਾ ਪ੍ਰਾਪਤ ਹੋਈ। ਇਸ ਜਹਾਜ਼ ਵਿੱਚ ਸਵਾਰ ਦੋਵੇਂ ਪਾਈਲਟ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਉਸ ‘ਚੋਂ ਬਾਹਰ  ਵਿੱਚ ਕਾਮਯਾਬ ਹੋ ਗਏ ਸਨ, ਨਹੀਂ ਤਾਂ ਇਸ ਹਾਦਸੇ ਵਿੱਚ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ। ਪਰ ਇਹਨਾਂ  ਦੋ ਜ਼ਖਮੀ ਹੋਏ ਪਾਈਲਟਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਕ੍ਰੈਸ਼ ਨਾਲ ਇਲਾਕੇ ਦੇ ਤਿੰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਰੈੱਡ ਕਰਾਸ ਵੱਲੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਲੇਕ ਵਰਥ ਦਾ ਪੁਲਿਸ ਵਿਭਾਗ ਇਸ ਹਾਦਸੇ ਦੀ ਜਾਂਚ ਅਤੇ ਅਗਲੀ ਕਾਰਵਾਈ ਲਈ ਸਬੰਧਿਤ ਏਜੰਸੀਆਂ ਅਤੇ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸ (ਐਨ ਸੀ ਆਈ ਐਸ) ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Share