ਟੈਕਸਾਸ ਦੀ ਕਾਂਗਰਸ ਵੁਮੈਨ ਦੇ ਘਰ ਸਾਹਮਣੇ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

123
Share

ਫਰਿਜ਼ਨੋ, 12 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਟੈਕਸਾਸ ਸੂਬੇ ਦੇ ਇੱਕ ਵਿਅਕਤੀ ਨੇ ਕਾਂਗਰਸ ਪ੍ਰਤੀਨਿਧ ਮਹਿਲਾ ਦੇ ਘਰ ਬਾਹਰ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ। ਇਸ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਬੁੱਧਵਾਰ ਨੂੰ 4 ਵਜੇ ਤੋਂ ਪਹਿਲਾਂ ਟੈਕਸਾਸ ਦੀ ਰਿਪਬਲਿਕਨ ਕਾਂਗਰਸ ਪ੍ਰਤੀਨਿਧ ਬੈਥ ਵੈਨ ਡਯਨੇ ਦੇ ਇਰਵਿੰਗ ਸਥਿਤ ਘਰ ਦੇ ਸਾਹਮਣੇ ਖੁਦ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਕਾਰਵਾਈ ਕਰਨ ਦੌਰਾਨ ਪੀੜਤ ਦੀ ਗੋਲੀ ਲੱਗੀ ਲਾਸ਼ ਨੂੰ ਫੁੱਟਪਾਥ ਤੋਂ ਬਰਾਮਦ ਕੀਤਾ ਜਦਕਿ ਮ੍ਰਿਤਕ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਇਹ ਰਿਪਬਲਿਕਨ ਮਹਿਲਾ ਵੈਨ ਡਯਨੇ ਜੋ ਕਿ ਇਰਵਿੰਗ ਦੀ ਸਾਬਕਾ ਮੇਅਰ ਹੈ , ਹਾਲ ਹੀ ਵਿੱਚ ਸਦਨ ‘ਚ ਸੇਵਾਵਾਂ ਦੇਣ  ਲਈ ਚੁਣੀ ਗਈ ਹੈ। ਜਿਸ ਸਮੇਂ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਤਾਂ ਉਸ ਵੇਲੇ ਡਯਨੇ ਘਰ ਵਿੱਚ ਮੌਜੂਦ ਸੀ ਅਤੇ ਉਸਨੇ ਗੋਲੀ ਦੀ ਆਵਾਜ਼ ਸੁਣਕੇ ਆਪਣੇ ਘਰ ਸਾਹਮਣੇ ਲਾਸ਼ ਦੇਖ ਕੇ ਪੁਲਿਸ ਨੂੰ ਬੁਲਾਇਆ। ਪੁਲਿਸ ਅਧਿਕਾਰੀਆਂ ਦੁਆਰਾ ਉਸ ਵਿਅਕਤੀ ਦੇ ਘਰ ਦੀ ਹੱਦ ਵਿੱਚ ਦਾਖਲ ਹੋਣ ਅਤੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਵਿੱਚ ਐਫ ਬੀ ਆਈ ਵੀ ਸਹਾਇਤਾ ਕਰ ਰਹੀ ਹੈ।

Share