ਫਰਿਜ਼ਨੋ, 10 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਆਏ ਦਿਨ ਅਮੈਰਕਿਨ ਟਰੱਕਿੰਗ ਇੰਡਸਟਰੀ ਤੋਂ ਬੜੀਆਂ ਮੰਦਭਾਗੀ ਖ਼ਬਰ ਪ੍ਰਾਪਤ ਹੋ ਰਹੀਆ ਹਨ। ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਸ਼ਮਸ਼ੇਰ ਸਿੰਘ (ਸ਼ੇਰਾ) ਸਰਕਾਰੀਆ (53) ਡੈਲਸ ਟੈਕਸਾਸ ਏਰੀਏ ’ਚ ਫਰੀਵੇਅ 635 ’ਤੇ ਐਕਸੀਡੈਂਟ ਵਿਚ ਮੌਤ ਦੇ ਮੂੰਹ ਜਾ ਪਿਆ। ਜਾਣਕਾਰੀ ਮੁਤਾਬਕ ਸ਼ੇਰੇ ਨੇ ਟਰੱਕ ਸ਼ੋਲਡਰ ’ਤੇ ਕੱਢਿਆ ਹੋਇਆ ਸੀ ਅਤੇ ਆਪ ਟਰੱਕ ਤੋਂ ਥੱਲੇ ਉੱਤਰਿਆ ਹੋਇਆ ਸੀ। ਪਿੱਛੋਂ ਸਾਈਡ ਤੋਂ ਟੋਅ-ਟਰੱਕ ਨੇ ਹਿੱਟ ਕੀਤਾ, ਜਿਸ ਕਾਰਨ ਸ਼ੇਰਾ ਟਰੱਕ ਅਤੇ ਸ਼ੋਲਡਰ ’ਤੇ ਬਣੀ ਕੰਧ ਵਿਚਕਾਰ ਘੁੱਟਿਆ ਗਿਆ ਅਤੇ ਮੌਕੇ ’ਤੇ ਹੀ ਪ੍ਰਾਣ ਤਿਆਗ ਗਿਆ।
