ਟੈਕਸਾਸ ’ਚ ਸਟੋਰ ’ਤੇ ਕੰਮ ਕਰਦੇ ਪੰਜਾਬੀ ਮੂਲ ਦੇ ਨੋਜਵਾਨ ਦੀ ਅਮਰੀਕਾ ’ਚ ਗੋਲੀ ਮਾਰ ਕੇ ਹੱਤਿਆ

412
Share

ਨਿਊਯਾਰਕ, 9 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਸੂਬੇ ਟੈਕਸਾਸ ਦੇ ਟਾਊਨ ਲਿਬਰਟੀ ’ਚ ਹਾਈਵੇ 90 ’ਤੇ ਸਥਿਤ  ਇਕ ਸਟੋਰ ’ਤੇ ਕੰਮ ਕਰਦੇ ਪੰਜਾਬੀ ਮੂਲ ਦੇ (22 ਸਾਲਾ) ਇਕ ਨੋਜਵਾਨ ਗੁਰਜੀਤਪਾਲ ਸਿੰਘ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ ’ਚ ਦਾਖਲ ਹੋ ਕੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਬੀਤੇ ਸੋਮਵਾਰ ਰਾਤ ਦੀ ਹੈ। ਮੌਕੇ ਦੇ ਇਕ ਚਸਮਦੀਦ ਨੇ ਦੱਸਿਆ ਕਿ ਰਾਤ ਨੂੰ ਸਟੋਰ ’ਚ ਕੁਝ ਲੈਣ ਲਈ ਇਕ ਵਿਅਕਤੀ ਦਾਖਲ ਹੋਇਆਂ, ਜੋ ਸ਼ਰਾਬੀ ਹਾਲਤ ’ਚ ਸੀ ਅਤੇ ਕੁਝ ਵਸਤੂ ਦੇ ਭਾਅ ਦੇ ਲੈਣ ਦੇਣ ਤੋ ਉਸ ਦਾ ਕਲਰਕ ਨਾਲ ਤਕਰਾਰ ਵੀ ਹੋ ਗਿਆ ਸੀ।ਅਤੇ ਉਹ ਉਸ ਸਮੇਂ ਉੱਥੋਂ ਚਲਾ ਗਿਆ ਅਤੇ ਫਿਰ ਉਹ 15 ਕੁ ਮਿੰਟ ਦੇ ਸਮੇਂ ਬਾਅਦ ਵਾਪਿਸ ਸਟੋਰ ਚ’ ਦਾਖਲ ਹੋ ਕੇ ਸਟੋਰ ਤੇ ਕੰਮ ਕਰਦੇ ਇਸ ਨੋਜਵਾਨ ਗੁਰਜੀਤ ਪਾਲ ਸਿੰਘ ਨੂੰ ਕਾਊਂਟਰ ’ਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਇਸ ਸਟੋਰ ਤੇ ਸੀ.ਸੀ.ਟੀ.ਵੀ. ਕੈਮਰੇ ਵੀ ਨਹੀਂ ਲੱਗੇ ਸਨ ਜਿਸ ਤੋ ਪੁਲਿਸ ਖੂਨੀ ਦੀ ਭਾਲ ਕਰ ਲੈਂਦੀ ਅਤੇ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਖੂਨੀ ਕੈਮਰੇ ਚ’ ਕੈਦ ਹੋ ਜਾਂਦਾ ਅਤੇ ਪੁਲਿਸ ਵੱਲੋਂ ਉਸ ਦੀ ਪਹਿਚਾਣ ਹੋ ਜਾਂਦੀ। ਮਾਰੇ ਗਏ ਨੋਜਵਾਨ ਦਾ ਪਿਛੋਕੜ ਪੰਜਾਬ ਤੋ ਜਿਲ੍ਹਾ ਕਪੂਰਥਲਾ ਦੇ ਭੁਲੱਥ ਤਹਿਸੀਲ ਖੇਤਰ ਅਧੀਨ ਪੈਂਦਾ ਪਿੰਡ ਬੱਸੀ ਸੀ।

Share