ਟੈਕਸਾਸ ‘ਚ ਭਾਰਤੀ ਅਮਰੀਕੀ ਔਰਤ ‘ਤੇ ਆਪਣੇ ਬੱਚੇ ਦੇ ਕਤਲ ਦਾ ਦੋਸ਼

767

ਟੈਕਸਾਸ, 30 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ੂਗਰ ਲੈਂਡ ਦੀ ਰਹਿਣ ਵਾਲੀ ਇਕ ਭਾਰਤੀ ਅਮਰੀਕੀ ਔਰਤ ‘ਤੇ ਲੰਘੀ 21 ਮਾਰਚ ਦੀ ਸਵੇਰ ਨੂੰ ਉਸ ਦੇ ਘਰ ਵਿਚ ਉਸ ਦੇ ਜਵਾਨ ਪੁੱਤਰ ਦੀ ਲਾਸ਼ ਦੇ ਮਿਲਣ ਤੋਂ ਬਾਅਦ ਕਤਲ ਦਾ ਦੋਸ਼ ਲਾਇਆ ਗਿਆ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਔਰਤ ਦੇ ਪਤੀ ਦੇ ਘਰ ਆਉਣ ਤੋਂ ਬਾਅਦ ਸ਼ੂਗਰ ਲੈਂਡ ਦੇ ਅਧਿਕਾਰੀਆਂ ਨੇ 21 ਮਾਰਚ ਸਵੇਰੇ 10:40 ਵਜੇ ਵੇਥਰਸਟੋਨ ਸਰਕਲ ਦੇ 5200 ਬਲਾਕ ਦੇ ਇਸ ਘਰ ਦੀ ਜਾਂਚ ਕਰਨ ਤੋਂ ਬਾਅਦ ਕਤਲ ਦਾ ਇਲਜਾਮ ਲਗਾਇਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੀਤਿਕਾ ਰੋਹਤਗੀ ਅਗਰਵਾਲ (36) ‘ਤੇ 10 ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ ਅਤੇ ਅਦਾਲਤ ਨੇ ਉਸ ਦੀ ਜ਼ਮਾਨਤ ਦੀ ਰਾਸ਼ੀ ਉਸ ਦਾ ਬਾਂਡ 5 ਲੱਖ ਡਾਲਰ ਦੀ ਰਕਮ ਨਿਰਧਾਰਤ ਕੀਤਾ ਹੈ।
ਜਾਂਚਕਰਤਾਵਾਂ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਇਹ ਮਾਂ, ਰੀਤਿਕਾ ਅਗਰਵਾਲ ਦੇ ਸਰੀਰ ਤੇ ਸੱਟਾਂ ਲੱਗੀਆਂ, ਜਿਸ ਨਾਲ ਉਹ ਆਪਣੇ ਘਰ ਦੇ ਆਲੇ-ਦੁਆਲੇ ਘੁੰਮ ਰਹੀ ਸੀ। ਇਸ ਦੌਰਾਨ ਉਸ ਦਾ 4 ਸਾਲ ਦਾ ਬੱਚਾ ਉੱਪਰ ਸੀ। ਮੀਡੀਆ ਦੀ ਜਾਣਕਾਰੀ ਮੁਤਾਬਕ, ਬੱਚੇ ਦੀ ਮੌਤ ਗਲੇ ‘ਤੇ ਚਾਕੂ ਦੇ ਨਾਲ ਜ਼ਖਮ ਹੋਣ ਕਾਰਨ ਹੋਈ ਸੀ।ਰਿਪੋਰਟ ਮੁਤਾਬਕ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਜ਼ਖਮੀ ਹਾਲਤ ਵਿੱਚ ਨਹੀਂ ਮੰਨਿਆ ਗਿਆ।
ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਜਾਂਚਕਰਤਾਵਾਂ ਦੇ ਮੁਤਾਬਕ, ਹਾਲੇ ਵੀ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਅਗਰਵਾਲ ਦੇ ਆਪਣੇ ਜ਼ਖਮ ਆਪਣੇ-ਆਪ ਵਿੱਚ ਫਸ ਕੇ ਰਹਿ ਗਏ ਹਨ।ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਰਵਾਲ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਤੈਅ ਕਰੇਗੀ ਕੀ ਉਹ ਆਪਣੇ ਦੋਸ਼ਾਂ ਨੂੰ ਸਮਝਣ ਲਈ ਮਾਨਸਿਕ ਤੌਰ ‘ਤੇ ਸਮਰੱਥ ਹੈ ਅਤੇ ਇਸ ਕਾਰਨ ਪੂਰੀ ਭਾਰਤੀ ਕਮਿਊਨਿਟੀ ਚਿੰਤਾ ਵਿੱਚ ਹੈ।