ਟੈਕਸਾਸ ’ਚ ਕੋਵਿਡ ਪਾਜ਼ੀਟਿਵ ਮਾਂ ਨੇ ਬੱਚੀ ਨੂੰ ਜਨਮ ਦੇਣ ਉਪਰੰਤ ਤੋੜਿਆ ਦਮ

312
Share

ਸੈਕਰਾਮੈਂਟੋ, 25 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਵਿਡ-19 ਪਾਜ਼ੀਟਿਵ 32 ਸਾਲਾ ਪੇਜ ਰੂਇਜ਼ ਨੇ ਟੈਕਸਸ ਦੇ ਇਕ ਹਸਪਤਾਲ ’ਚ ਬੱਚੀ ਨੂੰ ਜਨਮ ਦੇਣ ਤੋਂ ਕੁਝ ਦਿਨ ਬਾਅਦ ਦਮ ਤੋੜ ਦਿੱਤਾ। ਰੂਇਜ਼ ਦੀ ਮਾਂ ਰੋਬਿਨ ਜ਼ਿਨਸੂ ਨੇ ਕਿਹਾ ਕਿ ਉਸ ਨੇ ਆਪਣੀ ਧੀ ਨੂੰ ਕੋਵਿਡ-19 ਵੈਕਸੀਨ ਲਵਾਉਣ ਦੀ ਬੇਨਤੀ ਕੀਤੀ ਸੀ ਪਰੰਤੂ ਉਸ ਦੀ ਅਧਿਆਪਕ ਧੀ ਨੂੰ ਡਰ ਸੀ ਕਿ ਟੀਕਾ ਲਵਾਉਣ ਨਾਲ ਉਸ ਦੀ ਕੁੱਖ ’ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਉਸ ਨੇ ਕੋਵਿਡ ਤੋਂ ਬਚਾਅ ਲਈ ਟੀਕਾ ਲਵਾਉਣ ਤੋਂ ਨਾਂਹ ਕਰ ਦਿੱਤੀ ਸੀ। ਜਨਮ ਦੇਣ ਉਪਰੰਤ ਕੋਵਿਡ ਦੇ ਡਰ ਕਾਰਨ ਬੱਚੀ ਨੂੰ ਮਾਂ ਨਾਲੋਂ ਵੱਖ ਕਰ ਦਿੱਤਾ ਗਿਆ ਸੀ, ਹਾਲਾਂਕਿ ਵੀਡੀਓ ਪ੍ਰਣਾਲੀ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਮਾਂ ਆਪਣੀ ਬੱਚੀ ਨੂੰ ਵੇਖ ਸਕੇ। ਬੱਚੀ ਦਾ ਨਾਂ ਸੈਲੈਸਟੀ ਰੱਖਿਆ ਗਿਆ ਹੈ, ਜੋ ਤੰਦਰੁਸਤ ਹੈ।

Share