ਟੈਕਸਾਸ ’ਚ ਕਾਰ ਸੜਕ ਹਾਦਸੇ ’ਚ ਮਾਂ ਤੇ ਦੋ ਧੀਆਂ ਦੀ ਹੋਈ ਮੌਤ

49
Share

-ਮ੍ਰਿਤਕਾਂ ਦਾ ਪਿਛੋਕੜ ਭਾਰਤ ਦੇ ਆਂਧਰਾ ਪ੍ਰਦੇਸ਼ ਨਾਲ
ਨਿਊਯਾਰਕ, 28 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ) ਬੀਤੇ ਐਤਵਾਰ ਨੂੰ ਅਮਰੀਕੀ ਸੂਬੇ ਟੈਕਸਾਸ ਦੀ ਵਾਲਰ ਕਾਊਂਟੀ ਕੋਲ ਵਾਪਰੇ ਇਕ ਭਿਆਨਕ ਕਾਰ ਸੜਕ ਹਾਦਸੇ ’ਚ ਇਕੋ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿ੍ਰਤਕ ਔਰਤਾਂ ਦੀ ਪਛਾਣ ਹਿਊਸਟਨ ਟੈਕਸਾਸ ’ਚ ਰਹਿੰਦੇ ਤੇਲੁਗੂ ਐਸੋਸੀਏਸ਼ਨ ਉੱਤਰੀ ਅਮਰੀਕਾ (ਟਾਨਾ) ਦੇ ਬੋਰਡ ਮੈਂਬਰ ਡਾਕਟਰ ਕੋਡਾਲੀ ਨਾਗੇਂਦਰ ਸ਼੍ਰੀਨਿਵਾਸ ਦੀ ਪਤਨੀ ਵਨਿਸਰੀ ਅਤੇ ਉਸ ਦੀਆਂ ਦੋ ਧੀਆਂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਟੈਕਸਾਸ ਰਾਜ ਦੀ ਵਾਲਰ ਕਾਉਂਟੀ ਦੇ ਨੇੜੇ ਅਮਰੀਕਾ ’ਚ ਰਹਿੰਦੇ ਡਾ. ਸ਼੍ਰੀਨਿਵਾਸ ਦੀ ਪਤਨੀ ਵਨਿਸਰੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਆਪਣੀ ਕਾਰ ’ਚ ਯਾਤਰਾ ਕਰ ਰਹੀਆ ਸੀ, ਜਦੋਂ ਇੱਕ ਵੈਨ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਉਨ੍ਹਾਂ ਵਿਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਤੀਸਰੀ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਇਸ ਤਰ੍ਹਾਂ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਡਾ. ਨਾਗੇਂਦਰ ਸ਼੍ਰੀਨਿਵਾਸ ਦੀ ਵੱਡੀ ਧੀ ਮੈਡੀਕਲ ਦੀ ਵਿਦਿਆਰਥਣ ਸੀ ਅਤੇ ਮਾਰੀ ਗਈ ਛੋਟੀ ਧੀ¿; 11ਵੀਂ ਜਮਾਤ ਵਿਚ ਪੜ੍ਹਦੀ ਸੀ। ਮਾਰੇ ਗਏ ਇਸ ਪਰਿਵਾਰ ਦਾ ਪਿਛੋਕੜ ਆਂਧਰਾ ਪ੍ਰਦੇਸ਼ ਦੇ ਕਿ੍ਰਸ਼ਨਾ ਜ਼ਿਲ੍ਹੇ ਦੇ ਨਾਲ ਸੀ ਅਤੇ ਉਹ 1995 ਵਿਚ ਉੱਚ ਸਿੱਖਿਆ ਲਈ ਅਮਰੀਕਾ ਆਇਆ ਸੀ ਅਤੇ ਹਿਊਸਟਨ ਟੈਕਸਾਸ ਵਿਚ ਸੈਟਲ ਹੋ ਗਿਆ ਸੀ। ਉਹ 2017 ਤੋਂ ਟਾਨਾ ਬੋਰਡ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਸੀ। ਡਾਕਟਰ ਨਾਗੇਂਦਰ ਸ਼੍ਰੀਨਿਵਾਸ ਦੀ ਪਤਨੀ ਵਨਿਸਰੀ ਅਤੇ ਉਸ ਦੀਆਂ ਦੋ ਜਵਾਨ ਧੀਆਂ ਦੀ ਮੌਤ ਨੇ ਅਮਰੀਕਾ ਵਿਚ ਵੱਸਦੇ ਤੇਲਗੂ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਅਮਰੀਕਾ ਵਿਚ ਵੱਸਦੇ ਤੇਲਗੂ ਮੂਲ ਦੇ ਭਾਈਚਾਰੇ ਵਿਚ ਸਦਮੇ ਦੀ ਲਹਿਰ ਦੇ ਨਾਲ ਕਾਫੀ ਸੋਗ ਪਾਇਆ ਜਾ ਰਿਹਾ ਹੈ।

Share