ਟੇਨੇਸੀ ਟਾਈਟਨਜ਼ ਐੱਨ.ਐੱਫ.ਐੱਲ ਪਲੇਆਫ ਗੇਮ ਵਿੱਚ ਕਰੇਗੀ ਨੈਸ਼ਵਿਲ ਬੰਬ ਕਾਂਡ ਦੇ 6 ਬਹਾਦੁਰ ਅਫਸਰਾਂ ਦਾ ਸਨਮਾਨ 

141
Share

ਫਰਿਜ਼ਨੋ (ਕੈਲੀਫੋਰਨੀਆਂ), 11 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਟੇਨੇਸੀ ਟਾਈਟਨਜ਼ ਟੀਮ ਨੈਸ਼ਵਿਲ ਵਿੱਚ ਕ੍ਰਿਸਮਿਸ ਦੇ ਦਿਨ ਬੰਬ ਕਾਂਡ ਤੋਂ ਪਹਿਲਾਂ ਘਟਨਾ ਸਥਾਨ ‘ਤੇ ਵਸਨੀਕਾਂ ਨੂੰ ਸੁਰੱਖਿਅਤ ਇਮਾਰਤਾਂ ਵਿੱਚੋਂ ਬਾਹਰ ਕੱਢਣ ਵਾਲੇ  ਛੇ ਜਾਬਾਜ਼ ਪੁਲਿਸ ਅਫਸਰਾਂ ਨੂੰ ਸਨਮਾਨ ਦੇਵੇਗੀ। ਇਹਨਾਂ ਪੁਲਿਸ ਅਧਿਕਾਰੀਆਂ ਵਿੱਚ ਬਰੇਨਾ ਹੋਸੀ, ਟਾਈਲਰ ਲਿਉਲੇਨ, ਮਾਈਕਲ ਸਿਪੋਸ, ਅਮੰਡਾ ਟੌਪਿੰਗ, ਜੇਮਜ਼ ਵੇਲਜ਼ ਅਤੇ ਸਾਰਜੈਂਟ ਤਿਮੋਥੀ ਮਿਲਰ ਸ਼ਾਮਿਲ ਹਨ ਜੋ ਕਿ ਐਤਵਾਰ ਨੂੰ ਬਾਲਟੀਮੋਰ ਰੈਵੇਨਜ਼ ਖ਼ਿਲਾਫ਼ ਐੱਨ.ਐੱਫ.ਐੱਲ. ਪਲੇਅਫ ਗੇਮ ਦੀ ਹਾਜ਼ਰੀ ਵਿੱਚ ਸ਼ਾਮਿਲ ਹੋਣਗੇ। ਟਾਈਟਨਜ਼ ਦੇ ਪ੍ਰਧਾਨ ਅਤੇ ਸੀ.ਈ.ਓ ਬੁਰਕ ਨਿਹਲ ਅਨੁਸਾਰ  ਇਹਨਾਂ ਅਫਸਰਾਂ ਦੇ ਬਹਾਦਰੀ ਭਰੇ ਕੰਮਾਂ ਲਈ ਸਨਮਾਨ ਕਰਨ ਦਾ ਮੌਕਾ ਪ੍ਰਾਪਤ ਕਰਨਾ ਇੱੱਕ ਸਨਮਾਨ ਦੀ ਗੱਲ ਹੈ। ਜਿਕਰਯੋਗ ਹੈ ਕਿ  ਨੈਸ਼ਵਿਲ ਦੇ ਇਹਨਾਂ ਛੇ ਪੁਲਿਸ ਅਧਿਕਾਰੀਆਂ ਨੇ ਕ੍ਰਿਸਮਸ ਦੀ ਸਵੇਰ ਵਿਸਫੋਟ ਤੋਂ ਪਹਿਲਾਂ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦਿਆਂ ਤੁਰੰਤ ਨੇੜੇ ਦੀਆਂ ਇਮਾਰਤਾਂ ਨੂੰ ਖਾਲੀ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸਦੇ ਬਾਅਦ ਸਵੇਰੇ 6:30 ਵਜੇ ਬੰੰਬ ਫਟਣ ਨਾਲ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਨੂੰ ਉਡਾਣ ਦੇ ਨਾਲ ਆਸ ਪਾਸ ਦੇ ਖੇਤਰ ਦੀਆਂ ਦਰਜਨਾਂ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਇਹਨਾਂ ਅਧਿਕਾਰੀਆਂ ਦੁਆਰਾ ਬੰਬ ਕਾਂਡ ਵਿੱਚ ਦੇਸ਼ ਵਾਸੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੀਤੇ ਜ਼ਜਬੇ ਭਰੇ ਕੰਮ ਲਈ ਐਤਵਾਰ ਨੂੰ ਇਹਨਾਂ ਅਧਿਕਾਰੀਆਂ ਦੀ ਰਾਸ਼ਟਰੀ ਸਟੇਜ ‘ਤੇ ਪ੍ਰਸ਼ੰਸਾ ਕੀਤੀ ਜਾਵੇਗੀ। ਇਸ ਟੀਮ ਵਿੱਚ ਸ਼ਾਮਿਲ ਪੁਲਿਸ ਅਧਿਕਾਰੀ  ਵੇਲਜ਼ ਨੇ ਕਿਹਾ ਕਿ ਆਪਣੇ ਸਾਥੀ ਅਫ਼ਸਰਾਂ ਨਾਲ ਸਟੇਡੀਅਮ ਵਿੱਚ ਖੜ੍ਹੇ ਹੋ ਕੇ ਸਨਮਾਨ ਪ੍ਰਾਪਤ ਕਰਨਾ ਇੱਕ ਵੱਡੀ ਗੱਲ ਹੈ ਅਤੇ ਕਮਿਉਨਿਟੀ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਿਸੇ ਇੱਕ ਵਿਅਕਤੀ ਦਾ ਨਹੀ ਸਗੋਂ ਸਾਰੀ ਟੀਮ ਦਾ ਯਤਨ ਸੀ।ਟੇਨੇਸੀ ਟਾਈਟਨਜ਼ (11-5) ਨੂੰ ਏ.ਐਫ.ਸੀ ਦਾ ਚੌਥਾ ਦਰਜਾ ਪ੍ਰਾਪਤ ਹੈ ਅਤੇ 2021 ਐਨ.ਐਫ.ਐਲ ਪਲੇਆਫ ਦੇ ਵਿਭਾਗੀ ਦੌਰ ਵਿਚ ਜਾਣ ਲਈ ਪੰਜਵੀਂ ਦਰਜਾ ਪ੍ਰਾਪਤ ਬਾਲਟੀਮੋਰ ਰੇਵੇਨਜ਼ (11-5) ਨਾਲ ਟੱਕਰ ਲਵੇਗੀ।

Share