ਟੀ.ਵੀ. ਅਦਾਕਾਰ ਸਮੀਰ ਸ਼ਰਮਾ ਵੱਲੋਂ ਖੁਦਕੁਸ਼ੀ ਕੀਤੀ

495
Share

ਮੁੰਬਈ, 6 ਅਗਸਤ (ਪੰਜਾਬ ਮੇਲ)- ‘ਯੇ ਰਿਸ਼ਤੇ ਹੈਂ ਪਿਆਰ ਕੇ’ ਦੇ ਅਭਿਨੇਤਾ ਸਮੀਰ ਸ਼ਰਮਾ ਨੇ ਕਥਿਤ ਤੌਰ ‘ਤੇ ਮੁੰਬਈ ਸਥਿਤ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ ਹੈ। ਸਮੀਰ ਸ਼ਰਮਾ ਨੇ ‘ਜਯੋਤੀ’, ‘ਕਹਾਨੀ ਘਰ ਘਰ ਕੀ’, ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਲੈਫਟ-ਰਾਈਟ-ਲੈਫਟ’, ‘ਇਸ ਪਿਆਰ ਕੋ ਕਯਾ ਨਾਮ ਦੂੰ’ ਤੇ ‘ਏਕ ਬਾਰ ਫਿਰ’ ਸਣੇ ਕਈ ਟੀ. ਵੀ. ਲੜੀਵਾਰਾਂ ਵਿਚ ਕੰਮ ਕੀਤਾ। ਉਸ ਦੀ ਲਾਸ਼ ਮਲਾਡ ਵੈਸਟ ਵਿਚਲੇ ਅਪਾਰਟਮੈਂਟ ਵਿਚ ਪੱਖੇ ਨਾਲ ਲਟਕਦੀ ਮਿਲੀ। ਮਿਡ-ਡੇਅ ਦੀ ਰਿਪੋਰਟ ਅਨੁਸਾਰ, ਨਾਈਟ ਡਿਊਟੀ ਚੌਕੀਦਾਰ ਨੇ ਲਾਸ਼ ਵੇਖੀ ਅਤੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਪੁਲਿਸ ਮੌਕੇ ‘ਤੇ ਆ ਗਈ। ਰਿਪੋਰਟਾਂ ਅਨੁਸਾਰ ਅਭਿਨੇਤਾ ਨੇ ਦੋ ਦਿਨ ਪਹਿਲਾਂ ਖੁਦਕੁਸ਼ੀ ਕੀਤੀ। ਘਰ ਵਿਚੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਪਹਿਲਾਂ ਸਮੀਰ ਸਿਹਤ ਦੀ ਕਿਸੇ ਵੱਡੀ ਸਮੱਸਿਆ ਵਿਚੋਂ ਲੰਘ ਰਿਹਾ ਸੀ ਪਰ ਠੀਕ ਹੋ ਗਿਆ ਸੀ।


Share