ਟੀ.ਆਰ.ਪੀ. ਘਪਲਾ ਮਾਮਲਾ: ਬੰਬੇ ਹਾਈ ਕੋਰਟ ਵੱਲੋਂ ਅਰਨਬ ਦੀ ਗਿ੍ਰਫ਼ਤਾਰੀ ਲਈ ਤਿੰਨ ਦਿਨ ਅਗਾਊਂ ਨੋਟਿਸ ਜਾਰੀ ਕਰਨ ਦੀ ਹਦਾਇਤ

130
Share

ਮੁੰਬਈ, 25 ਮਾਰਚ (ਪੰਜਾਬ ਮੇਲ)-ਬੰਬੇ ਹਾਈ ਕੋਰਟ ਨੇ ਮੁੰਬਈ ਪੁਲਿਸ ਨੂੰ ਹਦਾਇਤ ਦਿੱਤੀ ਹੈ ਕਿ ਜੇਕਰ ਉਹ ਰਿਪਬਲਿਕ ਟੀ.ਵੀ. ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ‘ਟੈਲੀਵਿਜ਼ਨ ਰੇਟਿੰਗ ਪੁਆਇੰਟ’ (ਟੀ.ਆਰ.ਪੀ.) ਘਪਲਾ ਕੇਸ ਵਿਚ ਗਿ੍ਰਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਹ ਉਸ ਨੂੰ ਤਿੰਨ ਦਿਨ ਪਹਿਲਾਂ ਅਗਾਊਂ ਨੋਟਿਸ ਦੇਵੇ।
ਜਸਟਿਸ ਐੱਸ. ਐੱਸ. ਸ਼ਿੰਦੇ ਅਤੇ ਮਨੀਸ਼ ਪਿਟਾਲੇ ਨੇ ਸਰਕਾਰੀ ਵਕੀਲ ਦੀਪਕ ਠਾਕਰੇ ਦੀ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਗੋਸਵਾਮੀ ਨੂੰ ਜਾਂਚ ਦਾ ਸਾਹਮਣਾ ਕਰਨਾ ਹੀ ਪਵੇਗਾ ਅਤੇ ਉਹ ਕਿਸੇ ਵਿਸ਼ੇਸ਼ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ। ਬੈਂਚ ਮੁਤਾਬਕ ਪੁਲਿਸ ਵੱਲੋਂ ਤਿੰਨ ਮਹੀਨਿਆਂ ਤੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵੱਲੋਂ ਅਰਨਬ ਦਾ ਨਾਂ ਕੇਸ ’ਚ ਮੁਲਜ਼ਮ ਵਜੋਂ ਦਾਖ਼ਲ ਕੀਤਾ ਜਾਣਾ ਹੈ। ਚਾਰਜਸ਼ੀਟ ਵਿਚ ਗੋਸਵਾਮੀ ਦਾ ਨਾਂ ਸ਼ੱਕੀ ਵਜੋਂ ਸ਼ਾਮਲ ਹੈ ਅਤੇ ਇਸ ਲਈ ਉਸ ਦੇ ਸਿਰ ’ਤੇ ਗਿ੍ਰਫ਼ਤਾਰੀ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ।

Share