ਟਿੱਡੀ ਦਲ : ਬਠਿੰਡਾ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਅਲਰਟ

950
Share

ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਬਠਿੰਡਾ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਇਸ ਦੇ ਮੱਦੇਨਜ਼ਰ 11 ਵਿਭਾਗਾਂ ਵੱਲੋਂ 36 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਸਟੈਂਡ ਬਾਏ ਕੀਤੀਆਂ ਹਨ। ਇਸ ਤੋਂ ਇਲਾਵਾ ਕੀਟਾਸ਼ਕ ਦਵਾਈਆਂ ਵੀ ਛਿੜਕਾਅ ਲਈ ਉਪਲਬਧ ਹਨ। ਟਿੱਡੀਆਂ ਜ਼ਿਆਦਾਤਰ ਦਿਨ ਦੇ ਸਮੇਂ ਫਸਲਾਂ ਤੇ ਹਮਲਾ ਕਰਦੀਆਂ ਹਨ। ਖੇਤੀਬਾੜੀ ਵਿਭਾਗ ਬਠਿੰਡਾ ਦੀ ਕੋਸ਼ਿਸ਼ ਹੈ ਕਿ ਟਿੱਡੀ ਦਲ ਨੂੰ ਜ਼ਲ੍ਹੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇ। ਇਸ ਲਈ ਕਿਸਾਨਾਂ ਦੀ ਮਦਦ ਵੀ ਲਈ ਜਾ ਸਕਦੀ ਹੈ। ਵਿਭਾਗ ਵੱਲੋਂ ਵਟਸਐਪ ਗਰੁੱਪ ਤਿਆਰ ਕੀਤੇ ਗਏ ਹਨ ਤਾਂ ਜੋ ਕਿਸਾਨ ਪ੍ਰਸ਼ਾਸਨ ਨੂੰ ਟਿੱਡੀ ਦਲ ਨਾਲ ਜੁੜੀ ਹਰ ਜਾਣਕਾਰੀ ਦੇ ਸਕਣ।

 

ਟਿੱਡੀ ਦਲ ਦਾ ਹਮਲਾ ਵੱਡਾ ਮੁੱਦਾ ਬਣਿਆ ਹੋਇਆ ਹੈ। ਹੁਣ ਤਕ ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ ‘ਚ 50 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਫ਼ਸਲ ਟਿੱਡੀ ਦਲ ਨੇ ਤਬਾਹ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ‘ਚ ਵੀ ਕੁਝ ਹਿੱਸਿਆਂ ‘ਚ ਟਿੱਡੀ ਦਲ ਨੇ ਦਸਤਕ ਦਿੱਤਾ ਹੈ। ਹੁਣ ਦਿੱਲੀ ਵਧ ਵਧਣ ਦਾ ਖਦਸ਼ਾ ਹੈ। ਦਰਅਸਲ ਟਿੱਡੀਆਂ ਦਾ ਝੁੰਡ ਹਵਾ ਦੇ ਰੁਖ਼ ਨਾਲ ਉੱਡਦਾ ਹੈ। ਇਹ ਟਿੱਡੀਆਂ ਦਾ ਇੱਕ ਝੁੰਡ 35 ਹਜ਼ਾਰ ਲੋਕਾਂ ਦੀ ਖੁਰਾਕ ਖਾ ਜਾਂਦਾ ਹੈ।

ਯੂਨਾਇਟਡ ਨੇਸ਼ਨ ਦੇ ਅਧੀਨ ਆਉਣ ਵਾਲੇ ਫੂਡ ਐਂਡ ਐਗਰੀਕਲਟਰ ਆਰਗੇਨਾਇਜੇਸ਼ਨ ਮੁਤਾਬਕ ਰੇਤਲੇ ਇਲਾਕਿਆਂ ਪਾਈਆਂ ਜਾਣ ਵਾਲੀਆਂ ਟਿੱਡੀਆਂ ਸਭ ਤੋਂ ਖਤਰਨਾਕ ਹੁੰਦੀਆਂ ਹਨ। ਇਹ 150 ਕਿਮੀ ਦੀ ਰਫ਼ਤਾਰ ਨਾਲ ਉੱਡ ਸਕਦੀਆਂ ਹਨ। ਇੱਕ ਕਿਮੀ ਦੇ ਦਾਇਰੇ ‘ਚ ਫੈਲੇ ਝੁੰਡ ‘ਚ 15 ਕਰੋੜ ਤੋਂ ਜ਼ਿਆਦਾ ਟਿੱਡੀਆਂ ਹੋ ਸਕਦੀਆਂ ਹਨ।

ਟਿੱਡੀਆਂ ਦਾ ਝੁੰਡ ਇੱਕ ਕਿਮੀ ਦੇ ਦਾਇਰੇ ਤੋਂ ਲੈਕੇ ਸੈਂਕੜੇ ਕਿਮੀ ਤਕ ਫੈਲਿਆ ਹੋ ਸਕਦਾ ਹੈ। ਸਾਲ 1875 ‘ਚ ਅਮਰੀਕਾ ‘ਚ 5,12,817 ਸਕੁਏਅਰ ਕਿਮੀ ਦਾ ਝੁੰਡ ਸੀ। ਆਮ ਤੌਰ ‘ਤੇ ਟਿੱਡੀਆਂ ਦਾ ਹਮਲਾ ਭਾਰਤ ‘ਚ ਰਾਜਸਥਾਨ, ਗੁਜਰਾਤ ਤੇ ਹਰਿਆਣਾ ‘ਚ ਹੁੰਦਾ ਹੈ। ਦਰਅਸਲ ਇਹ ਰੇਗਿਸਤਾਨੀ ਟਿੱਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਬ੍ਰੀਡਿੰਗ ਲਈ ਰੇਤਲਾ ਇਲਾਕਾ ਪਸੰਦ ਹੁੰਦਾ ਹੈ।

ਇਨ੍ਹਾਂ ਟਿੱਡੀਆਂ ਦੀ ਬ੍ਰੀਡਿੰਗ ਜੂਨ-ਜੁਲਾਈ ਤੋਂ ਅਕਤਬੂਰ-ਨਵੰਬਰ ਤਕ ਹੁੰਦੀ ਹੈ। ਐਫਐਫਓ ਮੁਤਾਬਕ ਇੱਕ ਟਿੱਡੀ ਇਕ ਵਾਰ ‘ਚ 150 ਅੰਡੇ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਪਹਿਲੀ ਪੀੜ੍ਹੀ 16 ਗੁਣਾ, ਦੂਜੀ 400 ਗੁਣਾ ਤੇ ਤੀਜੀ 16 ਹਜ਼ਾਰ ਗੁਣਾ ਵਧ ਜਾਂਦੀ ਹੈ। ਆਮ ਤੌਰ ‘ਤੇ ਟਿੱਡੀਆਂ ਉੱਥੇ ਪਾਈਆਂ ਜਾਂਦੀਆਂ ਹਨ ਜਿੱਥੇ ਸਾਲ ‘ਚ 200 ਮਿਮੀ ਤੋਂ ਘੱਟ ਬਾਰਸ਼ ਹੁੰਦੀ ਹੈ।

ਭਾਰਤ ‘ਚ ਟਿੱਡੀਆਂ ਪਾਕਿਸਤਾਨ ਤੋਂ ਆਉਂਦੀਆਂ ਹਨ। ਪਾਕਿਸਤਾਨ ‘ਚ ਇਰਾਨ ਰਾਹੀਂ ਆਉਂਦੀਆਂ ਹਨ। ਇਸ ਸਾਲ ਫਰਵਰੀ ‘ਚ ਟਿੱਡੀਆਂ ਦੇ ਹਮਲੇ ਨੂੰ ਦੇਖਦਿਆਂ ਪਾਕਿਸਤਾਨ ਨੇ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਸੀ। ਇਸ ਤੋਂ ਬਾਅਦ 11 ਅਪ੍ਰੈਲ ਤੋਂ ਟਿੱਡੀਆਂ ਨੇ ਭਾਰਤ ‘ਚ ਵੀ ਦਸਤਕ ਦਿੱਤੀ।


Share