ਟਿਕ ਟਾਕ ‘ਤੇ ਬੈਨ ਲਗਾਉਣ ਦੀ ਤਿਆਰੀ ‘ਚ ਅਮਰੀਕਾ

571
Share

ਵਾਸ਼ਿੰਗਟਨ, 1 ਅਗਸਤ (ਪੰਜਾਬ ਮੇਲ) – ਚੀਨ ਤੋਂ ਖ਼ਫਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹੁਣ ਪੀ.ਐਮ. ਮੋਦੀ ਦੀ ਰਾਹ ਚੱਲ ਪਏ ਹਨ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦੋਹਰਾਇਆ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੋਸ਼ਲ ਮੀਡੀਆ ਐਪਲੀਕੇਸ਼ਨ ਟਿਕ ਟਾਕ ‘ਤੇ ਬੈਨ ਲਗਾਉਣ ਦੀ ਯੋਜਨਾ ਅਤੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ। ਆਪਣੇ ਇਕ ਬਿਆਨ ਵਿਚ ਡੋਨਾਲਡ ਟਰੰਪ ਨੇ ਕਿਹਾ- ਅਸੀਂ ਟਿਕ ਟਾਕ ‘ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਟਿਕ ਟਾਕ ਨੂੰ ਬੈਨ ਕਰ ਸਕਦੇ ਹਾਂ। ਅਸੀਂ ਇਸ ਨੂੰ ਲੈ ਕੇ ਕੁੱਝ ਹੋਰ ਵੀ ਕਰ ਸਕਦੇ ਹਾਂ, ਸਾਡੇ ਕੋਲ ਕਈ ਸਾਰੇ ਬਦਲ ਹਨ… ਪਰ ਅਸੀਂ ਟਿਕ ਟਾਕ ਦੇ ਸੰਬੰਧ ਵਿਚ ਕਈ ਸਾਰੇ ਅਲਟਰਨੇਟਸ ‘ਤੇ ਨਜ਼ਰ ਰੱਖੀ ਹੋਈ ਹੈ। ਦੱਸ ਦੇਈਏ ਕਿ ਚੀਨ ਨਾਲ ਜੁੜੀਆਂ ਕੰਪਨੀਆਂ ‘ਤੇ ਭਾਰਤ ਸਰਕਾਰ ਦੀ ਡਿਜੀਟਲ ਸਟਰਾਇਕ ਜਾਰੀ ਹੈ। ਭਾਰਤ ਨੇ ਚੀਨ ਦੇ 106 ਐਪ ਬੈਨ ਕਰ ਦਿੱਤੇ ਹਨ। ਪਹਿਲਾਂ 59 ਐਪ ਬੈਨ ਕੀਤੇ ਗਏ ਸਨ ਅਤੇ ਬਾਅਦ ਵਿਚ 47 ਹੋਰ ਐਪਸ ਬੈਨ ਕੀਤੇ ਗਏ। ਬਾਅਦ ਵਿਚ ਬੈਨ ਕੀਤੇ ਗਏ ਐਪਸ ਵਿਚ ਜ਼ਿਆਦਾਤਰ ਕਲੋਨਿੰਗ ਵਾਲੇ ਐਪਸ ਸ਼ਾਮਲ ਹਨ। ਮਤਲੱਬ, ਪਹਿਲਾਂ ਤੋਂ ਬੈਨ ਐਪ ਵਰਗੇ ਐਪ ਬਣਾ ਕੇ ਉਤਾਰ ਦਿੱਤੇ ਗਏ ਸਨ। ਇਨ੍ਹਾਂ ਐਪਸ ‘ਤੇ ਯੂਜ਼ਰਸ ਦਾ ਡਾਟਾ ਚੋਰੀ ਦਾ ਇਲਜ਼ਾਮ ਲੱਗਿਆ ਹੈ। ਭਾਰਤ ਨੇ ਚੀਨੀ ਐਪਸ ਖ਼ਿਲਾਫ ਕਾਰਵਾਈ ਗਲਵਾਨ ਘਾਟੀ ਵਿਚ ਝੜਪ ਦੇ ਬਾਅਦ ਸ਼ੁਰੂ ਕੀਤੀ ਸੀ।


Share