ਟਿਕੈਤ ਨੇ ਕੀਤਾ ਕੇਜਰੀਵਾਲ ਦਾ ਸਮਰਥਨ, ਕੁਮਾਰ ਵਿਸ਼ਵਾਸ਼ ਬਾਰੇ ਕਹੀ ਵੱਡੀ ਗੱਲ

180
Share

ਚੰਡੀਗੜ੍ਹ, 20 ਫਰਵਰੀ  (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਪਰ ਕਵੀ ਕੁਮਾਰ ਵਿਸ਼ਵਾਸ ਵੱਲੋਂ ਲਾਏ ਗੰਭੀਰ ਇਲਜ਼ਾਮਾਂ ਦਾ ਮੁੱਦਾ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ‘ਤੇ ਖਾਲਿਸਤਾਨੀ ਸਮਰਥਕਾਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਹੈ। ਹੁਣ ਇਸ ਵਿਵਾਦ ਦੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਐਂਟਰੀ ਹੋਈ ਹੈ। ਟਿਕੈਤ ਨੇ ਇਸ ਮਾਮਲੇ ਵਿੱਚ ਕੇਜਰੀਵਾਲ ਦਾ ਸਮਰਥਨ ਕੀਤਾ ਹੈ।

ਕੁਮਾਰ ਵਿਸ਼ਵਾਸ ਤੇ ਕੇਜਰੀਵਾਲ ਵਿਚਾਲੇ ਸ਼ੁਰੂ ਹੋਏ ਵਿਵਾਦ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕੇਜਰੀਵਾਲ ਦਾ ਬਚਾਅ ਕਰਦੇ ਹੋਏ ਕੁਮਾਰ ਵਿਸ਼ਵਾਸ ‘ਤੇ ਪਲਟਵਾਰ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ, “ਉਹ ਅੰਦੋਲਨਕਾਰੀ ਤਾਂ ਹਨ, ਪਰ ਅਜਿਹਾ ਨਹੀਂ ਲੱਗਦਾ। ਕੁਮਾਰ ਵਿਸ਼ਵਾਸ ਪਹਿਲਾਂ ਪਾਰਟੀ ਵਿੱਚ ਸਨ। ਉਨ੍ਹਾਂ ਦੇ ਰਾਜ ਸਭਾ ਵਿੱਚ ਜਾਣ ਵਿੱਚ ਕੁਝ ਰੁਕਾਵਟ ਪਈ ਸੀ। ਜੇਕਰ ਰਾਜ ਸਭਾ ਦੀ ਮੈਂਬਰੀ ਮਿਲ ਜਾਂਦੀ ਤਾਂ ਠੀਕ ਸੀ ਪਰ ਜੇਕਰ ਰਾਜ ਸਭਾ ਨਹੀਂ ਮਿਲੀ, ਫਿਰ ਇਲਜ਼ਾਮ ਲਾਇਆ ਗਿਆ।” ਮੈਨੂੰ ਕੇਜਰੀਵਾਲ ਬਾਰੇ ਅਜਿਹਾ ਕੁਝ ਨਹੀਂ ਲੱਗਦਾ।


Share