ਟਿਕੈਤ ’ਤੇ ਹੋਏ ਹਮਲੇ ਮਗਰੋਂ ਕਿਸਾਨਾਂ ਨੇ ਸ਼ਕਤੀ ਪ੍ਰਦਰਸ਼ਨ ਲਈ ਗਾਜ਼ੀਪੁਰ ਬਾਰਡਰ ‘ਤੇ ਸੱਦੀ ਮਹਾਂਪੰਚਾਇਤ

143
Share

ਗਾਜ਼ੀਪੁਰ ਬਾਰਡਰ, 5 ਅਪ੍ਰੈਲ (ਪੰਜਾਬ ਮੇਲ)- ਰਾਜਸਥਾਨ ’ਚ ਕਥਿਤ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਮਗਰੋਂ ਅੱਜ ਅੱਜ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੇ ਵੱਡਾ ਐਕਸ਼ਨ ਕੀਤਾ ਹੈ। ਕਿਸਾਨਾਂ ਨੇ ਸ਼ਕਤੀ ਪ੍ਰਦਰਸ਼ਨ ਲਈ ਗਾਜ਼ੀਪੁਰ ਬਾਰਡਰ ‘ਤੇ ਹੀ ਮਹਾਂ ਪੰਚਾਇਤ ਸੱਦ ਲਈ ਹੈ। ਇਸ ਦੀ ਅਗਵਾਈ ਖ਼ੁਦ ਰਾਸ਼ਟਰੀ ਬੁਲਾਰੇ ਨਰੇਸ਼ ਟਿਕੈਤ ਕਰ ਰਹੇ ਹਨ। ਉਨ੍ਹਾਂ ਨਾਲ ਇਸ ਮਹਾਂਪੰਚਾਇਤ ਵਿੱਚ ਕਈ ਖਾਪ ਚੌਧਰੀ ਵੀ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮਹਾਂਪੰਚਾਇਤ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹੋਣਗੇ। ਇਸ ਮਹਾਂਪੰਚਾਇਤ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ ਹੈ। ਗ਼ਾਜ਼ੀਪੁਰ ਬਾਰਡਰ ’ਤੇ ਅੱਜ ਇੱਕ ਵਜੇ ਤੋਂ ਮਹਾਂਪੰਚਾਇਤ ਸ਼ੁਰੂ ਹੋ ਗਈ ਹੈ। ਇਸ ਵਿੱਚ ਕਈ ਖਾਪ ਚੌਧਰੀ ਵੀ ਭਾਗ ਲੈ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੋਂ ਲੈ ਕੇ ਸਹਾਰਨਪੁਰ, ਸ਼ਾਮਲੀ, ਬਾਗਪਤ, ਹਾਪੁੜ, ਮੇਰਠ, ਗਾਜੀਆਬਾਦ, ਨੌਇਡਾ ਤੇ ਬੁਲੰਦਸ਼ਹਿਰ ਤੋਂ ਕਿਸਾਨ ਹਾਲੇ ਵੀ ਪੁੱਜ ਰਹੇ ਹਨ। ਅੱਜ ਇਸ ਮਹਾਂਪੰਚਾਇਤ ਵਿੱਚ ਕਈ ਅਹਿਮ ਫ਼ੈਸਲੇ ਲੈਣ ਦਾ ਐਲਾਨ ਵੀ ਕੀਤਾ ਗਿਆ ਹੈ, ਜਿਨ੍ਹਾਂ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਨਵੀਂ ਦਿਸ਼ਾ ਮਿਲੇਗੀ।


Share