ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦਾਂ ‘ਤੇ 2 ਫ਼ਰਵਰੀ ਤੱਕ ਇੰਟਰਨੈੱਟ ਸੇਵਾ ਬੰਦ

171
Share

ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਇਸ ਵਿਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਦਿੱਲੀ ਦੇ ਤਿੰਨੋਂ ਮੁੱਖ ਬਾਰਡਰਾਂ ‘ਤੇ 2 ਫਰਵਰੀ ਰਾਤ 11 ਵਜੇ ਤੱਕ ਅਸਥਾਈ ਰੂਪ ਨਾਲ ਇੰਟਰਨੈੱਟ ਸੇਵਾ ਬੰਦ ਰਹੇਗੀ। ਦਿੱਲੀ ਦੇ ਜਿਨ੍ਹਾਂ ਬਾਰਡਰਾਂ ‘ਤੇ ਇੰਟਰਨੈੱਟ ਬੰਦ ਕੀਤਾ ਗਿਆ ਹੈ, ਉਹ ਹਨ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰ। ਇਸ ਤੋਂ ਪਹਿਲਾਂ ਸਰਕਾਰ ਨੇ ਇਕ ਫ਼ਰਵਰੀ ਤੱਕ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦ ‘ਤੇ ਇੰਟਰਨੈੱਟ ਸੇਵਾ ਅਸਥਾਈ ਰੂਪ ਨਾਲ ਬੰਦ ਕੀਤੀ ਸੀ। ਹੁਣ ਸਰਕਾਰ ਨੇ ਇਸ ਬੈਨ ਦੀ ਸਮੇਂ ਹੱਦ ਨੂੰ ਵਧਾ ਕੇ 2 ਫਰਵਰੀ ਰਾਤ 11 ਵਜੇ ਤੱਕ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੀ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਕਾਰਨਾਂ ਕਰ ਕੇ ਦਿੱਲੀਲ ਜਾਣ ਵਾਲੇ ਮੁੱਖ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਦਿੱਲੀ ਆਉਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਾਏ ਕਾਲੇ ਖਾਂ-ਪ੍ਰਗਤੀ ਮੈਦਾਨ ਤੋਂ ਅਕਸ਼ਰਧਾਮ-ਗਾਜ਼ੀਪੁਰ ਜਾਣ ਵਾਲੇ ਰਸਤੇ ‘ਤੇ ਬੱਸਾਂ ਨੂੰ ਰੋਕਿਆ ਗਿਆ ਹੈ। ਉੱਥੇ ਹੀ ਗਾਜ਼ੀਪੁਰ ਤੋਂ ਅਕਸ਼ਰਧਾਮ ਹੁੰਦੇ ਹੋਏ ਪ੍ਰਗਤੀ ਮੈਦਾਨ ਵੱਲ ਜਾਣ ਵਾਲੇ ਮਾਰਗ ‘ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਦਿੱਲੀ ਗਾਜ਼ੀਪੁਰ ਤੋਂ ਦਿੱਲੀ ਵੱਲ ਜਾਣ ਵਾਲੇ ਮੇਰਠ ਐਕਸਪ੍ਰੈੱਸ ਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।


Share