ਟਿਊਨੀਸ਼ੀਆ ‘ਚ ਕਿਸ਼ਤੀ ਹਾਦਸੇ ਦੌਰਾਨ 20 ਪ੍ਰਵਾਸੀਆਂ ਦੀ ਡੁੱਬਣ ਕਾਰਨ ਮੌਤ

884
Share

ਕਾਹਿਰਾ, 10 ਜੂਨ (ਪੰਜਾਬ ਮੇਲ)- ਟਿਊਨੀਸ਼ੀਆ ‘ਚ ਕਿਸ਼ਤੀ ਹਾਦਸੇ ਨਾਲ ਘੱਟ ਤੋਂ ਘੱਟ 20 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਫ.ਐੱਮ. ਮੋਜ਼ੇਕ ਰੇਡੀਓ ਪ੍ਰਸਾਰਕ ਦੇ ਅਨੁਸਾਰ ਸਫੈਕਸ ਸ਼ਹਿਰ ਦੇ ਪੂਰਬੀ ਕੇਰੇਕੇਨਹ ਦੀਪ ‘ਤੇ ਕ੍ਰੇਟਨ ਦੇ ਤੱਟ ਨਾਲ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮੀਡੀਆ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਸਫੈਕਸ ਸ਼ਹਿਰ ਤੋਂ ਵੀਰਵਾਰ ਦੀ ਰਾਤ 53 ਪ੍ਰਵਾਸੀ ਇਟਲੀ ਜਾਣ ਦੇ ਲਈ ਕਿਸ਼ਤੀ ‘ਤੇ ਸਵਾਰ ਹੋਏ ਸਨ। ਕੋਸਟ ਗਾਰਡ ਯੂਨਿਟ ਤੇ ਫੌਜ ਲਾਪਤਾ ਲੋਕਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੀ ਹੈ


Share