ਟਾਈਮ ਮੈਗਜ਼ੀਨ ਨੇ ਆਪਣੇ ਕਵਰ ਪੇਜ਼ ’ਤੇ ਦਿਖਾਇਆ ਭਾਰਤ ਦੀ ਕਰੋਨਾ ਤ੍ਰਾਸਦੀ ਨੂੰ

71
Share

-‘ਸੰਕਟ ਵਿਚ ਭਾਰਤ’ ਹੈਡਿੰਗ ਨਾਲ ਬਲਦੀਆਂ ਚਿਖ਼ਾਵਾਂ ਦੀ ਤਸਵੀਰ ਰਾਹੀਂ ਦਰਸਾਇਆ ਖ਼ੌਫ਼ਨਾਕ ਮੰਜ਼ਰ
ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਲੱਖਾਂ ਦੀ ਗਿਣਤੀ ’ਚ ਰੋਜ਼ਾਨਾ ਨਵੇਂ ਮਾਮਲੇ ਆ ਰਹੇ ਹਨ ਅਤੇ ਕਈ ਸ਼ਹਿਰਾਂ ’ਚ ਆਕਸੀਜਨ ਅਤੇ ਬੈਡਾਂ ਦੀ ਕਿੱਲਤ ਪੈਦਾ ਹੋ ਗਈ ਹੈ। ਹੁਣ ਤੱਕ ਕਈ ਦੇਸ਼ ਭਾਰਤ ਨੂੰ ਮਦਦ ਪਹੁੰਚਾ ਚੁੱਕੇ ਹਨ। ਇਸੇ ਕੜੀ ’ਚ ਅਮਰੀਕਾ ਦੀ ਪ੍ਰਸਿੱਧ ‘ਟਾਈਮ’ ਮੈਗਜ਼ੀਨ ਨੇ ਆਪਣੇ ਕਵਰ ਪੇਜ਼ ’ਤੇ ਭਾਰਤ ਦੀ ਤ੍ਰਾਸਦੀ ਨੂੰ ਦਿਖਾਇਆ ਹੈ। ‘ਸੰਕਟ ਵਿਚ ਭਾਰਤ’ ਹੈਡਿੰਗ ਨਾਲ ਸ਼ਮਸ਼ਾਨ ਘਾਟ ਵਿਚ ਬਲਦੀਆਂ ਚਿਖ਼ਾਵਾਂ ਦੀ ਤਸਵੀਰ ਇਸ ਦਰਦਨਾਕ ਮਾਹੌਲ ਦੀ ਕਹਾਣੀ ਸੁਣਾ ਰਹੀ ਹੈ।
ਮੈਗਜ਼ੀਨ ਲਈ ਨੈਨਾ ਬਜੇਕਲ ਨੇ ਕਵਰ ਸਟੋਰੀ ’ਚ ਲਿਖਿਆ, ‘ਭਾਰਤੀ ਸਿਹਤ ਵਿਵਸਥਾ ਢਹਿ-ਢੇਰੀ ਹੋਣ ਦੀ ਕਗਾਰ ’ਤੇ ਹੈ। ਦੇਸ਼ ਦੇ ਹਸਪਤਾਲਾਂ ’ਚ ਆਕਸੀਜਨ, ਵੈਂਟੀਲੇਟਰ ਅਤੇ ਬੈਡਾਂ ਦੀ ਕਮੀ ਹੈ। ਭਾਰਤੀ ਰੇਮੇਡਿਸਵੀਰ ਦੇ ਪਿੱਛੇ ਭੱਜ ਰਹੇ ਹਨ, ਜਿਸ ਨਾਲ ਕੀਮਤਾਂ ਵੱਧ ਗਈਆਂ ਹਨ, ਜਦੋਂਕਿ ਲੈਬ ਵੱਧਦੇ ਕੋਵਿਡ-19 ਟੈਸਟ ਨਿਪਟਾਉਣ ਦੀ ਕੋਸਿਸ਼ ਕਰ ਰਹੀ ਹੈ।’ ਇਹ ਮਨੁੱਖੀ ਆਫ਼ਤ ਸਿਰਫ਼ ਭਾਰਤ ਦੇ 1.4 ਅਰਬ ਲੋਕਾਂ ਲਈ ਨਹੀਂ, ਪੂਰੀ ਦੁਨੀਆਂ ਲਈ ਭਿਆਨਕ ਹੋਵੇਗੀ।’

Share