ਟਾਈਗਰ ਵੁੱਡਜ਼ ਨੂੰ ਕਾਰ ਹਾਦਸੇ ਤੋਂ ਬਾਅਦ ਰਿਕਵਰੀ ਲਈ ਕੀਤਾ ਗਿਆ ਹੋਰ ਹਸਪਤਾਲ ’ਚ ਤਬਦੀਲ

416
Share

ਫਰਿਜ਼ਨੋ, 27 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪ੍ਰਸਿੱਧ ਗੋਲਫ ਖਿਡਾਰੀ ਟਾਈਗਰ ਵੁੱਡਜ਼ ਨੂੰ ਇੱਕ ਕਾਰ ਹਾਦਸੇ ਦੇ ਬਾਅਦ ਲੱਤ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਅਤੇ ਸਿਹਤਯਾਬੀ ਨੂੰ ਜਾਰੀ ਰੱਖਣ ਲਈ ਇੱਕ ਹੋਰ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਹਾਰਬਰ ਯੂ ਸੀ ਐਲ ਏ ਮੈਡੀਕਲ ਸੈਂਟਰ ਦੇ ਸੀ ਈ ਓ, ਡਾਕਟਰ ਅਨੀਸ਼ ਮਹਾਜਨ ਨੇ ਜਾਣਕਾਰੀ ਦਿੱਤੀ ਕਿ 45 ਸਾਲਾ ਵੁੱਡਜ਼ ਨੂੰ ਆਰਥੋਪੀਡਿਕ ਦੇਖਭਾਲ ਅਤੇ ਰਿਕਵਰੀ ਲਈ ਲਾਸ ਏਂਜਲਸ ਦੇ ਸੀਡਰਸ ਸਿਨਾਈ ਮੈਡੀਕਲ ਸੈਂਟਰ ਵਿੱਚ ਤਬਦੀਲ¿; ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲਾਸ ਏਂਜਲਸ ਕਾਉਂਟੀ ਵਿੱਚ ਇੱਕ ਸਿੰਗਲ ਕਾਰ ਦੇ ਹਾਦਸੇ ਤੋਂ ਬਾਅਦ ਵੁੱਡਜ਼ ਨੂੰ ਹਾਰਬਰ ਯੂ ਸੀ ਐਲ ਏ ਵਿਖੇ ਲਿਜਾਇਆ ਗਿਆ ਸੀ, ਜਿੱਥੇ ਉਹਨਾਂ ਦੀ ਐਮਰਜੈਂਸੀ ਸਰਜਰੀ ਕੀਤੀ ਗਈ ਸੀ। ਡਾਕਟਰਾਂ ਨੇ ਉਸ ਦੀ ਸੱਜੀ ਲੱਤ ਵਿੱਚ ਇੱਕ ਰਾਡ ਅਤੇ ਉਸ ਦੇ ਗਿੱਟੇ ਅਤੇ ਪੈਰਾਂ ਦੀਆਂ ਸੱਟਾਂ ਨੂੰ ਠੀਕ ਕਰਨ ਲਈ ਪਿੰਨ ਅਤੇ ਪੇਚ ਪਾਏ ਹਨ। ਹਾਦਸੇ ਵਾਲੇ ਦਿਨਫਾਇਰ ਫਾਈਟਰਜ਼ ਨੇ ਵੁੱਡਜ਼ ਨੂੰ ਵਾਹਨ ਵਿੱਚੋਂ ਬਾਹਰ ਕੱਢਣ ਲਈ ਕਈ ਤਰ੍ਹਾਂ ਦੇ ਸੰਦਾਂ ਦੀ ਵਰਤੋਂ ਕੀਤੀ ਕਿਉਂਕਿ ਵੁੱਡਜ਼ ਹਾਦਸੇ ਤੋਂ ਬਾਅਦ ਕਾਰ ਵਿੱਚ ਫਸ ਗਏ ਸਨ। ਇਸਦੇ ਇਲਾਵਾ ਡਾਕਟਰ ਮਹਾਜਨ ਅਨੁਸਾਰ ਵੁੱਡਜ਼ ਦੀ ਨਿੱਜਤਾ ਕਾਰਨ ਹਸਪਤਾਲ ਵੱਲੋਂ ਉਨ੍ਹਾਂ ਦੀ ਦੇਖਭਾਲ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

Share