ਟਵਿੱਟਰ ਨੇ ਭਾਰਤ ਵਿਚਲੇ ਕੁੱਝ ਖਾਤਿਆਂ ’ਤੇ ਲਾਈ ਪਾਬੰਦੀ ਲਗਾਈ

136
Share

ਕਿਹਾ: ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਜਾਰੀ ਰਹੇਗਾ
ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)- ਟਵਿੱਟਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਸਿਰਫ ਭਾਰਤ ਵਿਚ ਹੀ ਕੁੱਝ ਖਾਤੇ ਬੰਦ ਕਰਨ ਦੇ ਹੁਕਮ ਤਹਿਤ ਉਸ ਨੇ ਕੁਝ ਖਾਤਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸਿਵਲ ਸੁਸਾਇਟੀ ਦੇ ਕਾਰਕੁਨਾਂ, ਰਾਜਨੇਤਾਵਾਂ ਅਤੇ ਮੀਡੀਆ ਦੇ ਟਵਿੱਟਰ ਹੈਂਡਲ ਨੂੰ ਰੋਕਿਆ ਨਹੀਂ ਗਿਆ ਹੈ ਕਿਉਂਕਿ ਅਜਿਹਾ ਕਰਨ ਨਾਲ ਵਿਚਾਰਾਂ ਦੀ ਆਜ਼ਾਦੀ ਦੇ ਮੁੱਢਲੇ ਅਧਿਕਾਰ ਦੀ ਉਲੰਘਣਾ ਹੋਵੇਗੀ। ਟਵਿੱਟਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਜਾਰੀ ਰੱਖੇਗੀ ਅਤੇ ਇਸ ਬਾਰੇ ਭਾਰਤੀ ਕਾਨੂੰਨ ਦੀ ਸਰਗਰਮੀ ਨਾਲ ਘੋਖ ਕਰ ਰਹੀ ਹੈ।

Share