ਟਵਿੱਟਰ ਨੇ ਕੰਗਨਾਂ ਦੇ ਕਈ ਇਤਰਾਜ਼ਯੋਗ ਟਵੀਟ ਕੀਤੇ ਡਿਲੀਟ

450
Share

ਮੁੰਬਈ, 4 ਫਰਵਰੀ (ਪੰਜਾਬ ਮੇਲ)- ਹਰ ਮੁੱਦੇ ’ਤੇ ਆਪਣਾ ਪੱਖ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਰੱਖਣ ਵਾਲੀ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਨੌਤ ਦੇ ਨਿਸ਼ਾਨੇ ’ਤੇ ਹੁਣ ਭਾਰਤੀ ਕਿ੍ਰਕਟਰ ਰੋਹਿਤ ਸ਼ਰਮਾ ਵੀ ਆ ਗਏ। ਇਸ ਲਈ ਕੰਗਨਾ ਨੇ ਰੋਹਿਤ ਸ਼ਰਮਾ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ।
ਇਸ ਤੋਂ ਬਾਅਦ ਹੁਣ ਟਵਿੱਟਰ ਨੇ ਕੰਗਨਾ ਰਨੌਤ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ ’ਤੇ ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪੋਸਟਾਂ ਵਿਚ ਨਫਰਤ ਭਰੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਕਿ ਇਸੇ ਕਰਕੇ ਅਭਿਨੇਤਰੀ ਦੇ ਦੋ ਟਵੀਟ ਦੋ ਘੰਟਿਆਂ ’ਚ ਹਟਾ ਦਿੱਤੇ ਗਏ।

Share