ਟਵਿੱਟਰ ਦੇ ਸੀ.ਈ.ਓ. ਨੂੰ ਯੂ.ਐੱਸ. ਕੈਪੀਟਲ ਹਿੰਸਾ ਤੋਂ ਪਹਿਲਾਂ ਦਿੱਤੀ ਸੀ ਚਿਤਾਵਨੀ : ਪ੍ਰਿੰਸ ਹੈਰੀ

813
Share

ਲੰਡਨ, 11 ਨਵੰਬਰ (ਪੰਜਾਬ ਮੇਲ)-ਬਿ੍ਰਟੇਨ ਦੇ ਪ੍ਰਿੰਸ ਹੈਰੀ ਨੇ ਕਿਹਾ ਕਿ ਉਨ੍ਹਾਂ ਨੇ 6 ਜਨਵਰੀ ਨੂੰ ਹੋਈ ਯੂ.ਐੱਸ. ਕੈਪੀਟਲ (ਅਮਰੀਕੀ ਸੰਸਦ ਭਵਨ) ਹਿੰਸਾ ਤੋਂ ਪਹਿਲਾਂ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਦੀ ਰਾਜਧਾਨੀ ’ਚ ਅਸ਼ਾਂਤੀ ਪੈਦਾ ਕਰਨ ਲਈ ਸੋਸ਼ਲ ਮੀਡੀਆ ਸਾਈਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ’ਚ ਗੁੰਮਰਾਮਕੁਨ ਸੂਚਨਾ ਦੇ ਵਿਸ਼ੇ ’ਤੇ ਇਕ ਆਨਲਾਈਨ ਚਰਚਾ ’ਚ ਹਿੱਸਾ ਲੈਂਦੇ ਹੋਏ ਪ੍ਰਿੰਸ ਹੈਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਈਮੇਲ ਰਾਹੀਂ ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੀ ਨੂੰ ਹਿੰਸਾ ਤੋਂ ਪਹਿਲਾਂ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਸੀ।
ਹੈਰੀ ਨੇ ਰੀ: ਵਾਇਰਡ ਟੇਕ ਫੋਰਮ ’ਚ ਕਿਹਾ ਕਿ ‘ਜੈਕ ਅਤੇ ਮੈਂ 6 ਜਨਵਰੀ ਤੋਂ ਪਹਿਲਾਂ ਇਕ ਦੂਜੇ ਨੂੰ ਈਮੇਲ ਭੇਜ ਰਹੇ ਸਨ, ਜਿਸ ’ਚ ਮੈਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੰਚ ਇਕ ਤਖ਼ਤਾ ਪਲਟ ਦੀ ਸਾਜ਼ਿਸ਼ ’ਚ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਈਮੇਲ ਘਟਨਾ ਦੇ ਦਿਨ ਪਹਿਲਾ ਭੇਜੀ ਗਈ ਸੀ ਅਤੇ ਉਸ ਤੋਂ ਬਾਅਦ ਤੋਂ ਮੈਂ ਉਨ੍ਹਾਂ ਤੋਂ ਕੁਝ ਨਹੀਂ ਸੁਣਿਆ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਯੂ.ਐੱਸ. ਕੈਪੀਟਲ ’ਤੇ ਉਮੜਨ ਨਾਲ ਗਲਤ ਸੂਚਨਾ ਅਤੇ ਉਕਸਾਉਣ ਵਾਲੀ ਸਮੱਗਰੀ ਨੂੰ ਰੋਕਣ ਲਈ ਭਰਪੂਰ ਕਦਮ ਨਾ ਚੁੱਕਣ ਨੂੰ ਲੈ ਕੇ ਸੋਸ਼ਲ ਮੀਡੀਆ ਸਾਈਟਾਂ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

Share