ਟਰੰਪ 25 ਸਾਲਾਂ ’ਚ ਪਹਿਲੀ ਵਾਰ ਅਮਰੀਕਾ ਦੇ 400 ਅਰਬਪਤੀਆਂ ਦੀ ਸੂਚੀ ’ਚੋਂ ਹੋਏ ਬਾਹਰ

374
Share

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਡੋਨਲਡ ਟਰੰਪ ਦਾ ਦੁਬਾਰਾ ਰਾਸ਼ਟਰਪਤੀ ਬਣਨ ਦਾ ਸੁਪਨਾ ਪੂਰਾ ਨਾ ਹੋਣ ਦੇ ਨਾਲ ਹੀ ਉਹ 25 ਸਾਲਾਂ ਵਿਚ ਪਹਿਲੀ ਵਾਰ ਅਮਰੀਕਾ ਦੇ 400 ਅਰਬਪਤੀਆਂ ਦੀ ਸੂਚੀ ਵਿਚੋਂ ਵੀ ਬਾਹਰ ਹੋ ਗਏ ਹਨ। ਫੋਰਬਸ ਮੈਗਜ਼ੀਨ ਦੀ ਹਾਲ ਹੀ ਵਿਚ ਜਾਰੀ ਇਸ ਸੂਚੀ ’ਚ 25 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ, ਜਦੋਂ ਟਰੰਪ ਦਾ ਨਾਂ ਇਸ ਵਿਚ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰੀ ਨੁਕਸਾਨ ਹੋਣ ਕਾਰਨ ਅਜਿਹਾ ਹੋਇਆ ਹੈ।
ਟਰੰਪ ਦੀ ਜਾਇਦਾਦ ਹੁਣ 250 ਕਰੋੜ ਡਾਲਰ ਹੈ ਅਤੇ ਇਸ ਸੂਚੀ ਵਿਚ ਰਹਿਣ ਲਈ ਉਨ੍ਹਾਂ ਦੀ ਸੰਪਤੀ 40 ਕਰੋੜ ਡਾਲਰ ਘੱਟ ਹੋ ਗਈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2016 ’ਚ ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ, ਉਦੋਂ ਉਨ੍ਹਾਂ ਕੋਲ ਕਰਜ਼ਾ ਹਟਾਉਣ ਦੇ ਬਾਅਦ 350 ਕਰੋੜ ਡਾਲਰ ਦੀ ਜਾਇਦਾਦ ਸੀ। ਉਹ ਅਮਰੀਕਾ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਹਨ। ਸਾਲ 2020 ’ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਹ ਹਾਰ ਗਏ ਸਨ।

Share