ਟਰੰਪ ਸਰਕਾਰ ਵੱਲੋਂ ਬਣਾਏ ਆਵਾਸ ਨਿਯਮਾਂ ਨੂੰ ਚੁਣੌਤੀ ਨਹੀਂ ਦੇਵੇਗਾ ਬਾਇਡਨ ਪ੍ਰਸ਼ਾਸਨ

414
Share

ਸ਼ਿਕਾਗੋ, 12 ਮਾਰਚ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਪਿਛਲੀ ਟਰੰਪ ਸਰਕਾਰ ਵੱਲੋਂ ਬਣਾਏ ਆਵਾਸ ਨੇਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਨਹੀਂ ਦੇਵੇਗਾ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਘੜੇ ਨੇਮਾਂ ਨੂੰ ਚੁਣੌਤੀ ਦੇਣਾ ਨਾ ਤਾਂ ਲੋਕ ਹਿੱਤ ਵਿਚ ਹੈ ਤੇ ਨਾ ਹੀ ਇਹ ਸਰਕਾਰ ਦੇ ਸੀਮਤ ਸਰੋਤਾਂ ਦੀ ਸਹੀ ਵਰਤੋਂ ਹੋਵੇਗੀ। ਦੱਸਣਾ ਬਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਬਣਾਏ ਆਵਾਸ ਨੇਮ ’ਚ ਅਜਿਹੇ ਪ੍ਰਵਾਸੀਆਂ, ਜੋ ਫੂਡ ਸਟੈਂਪਸ ਜਿਹੇ ਲਾਭ ਲੈਂਦੇ ਹਨ, ਨੂੰ ਗ੍ਰੀਨ ਕਾਰਡ ਨਾ ਦੇਣ ਤੇ ਸਖ਼ਤੀ ਨਾਲ ਸਿੱਝਣ ਦੀ ਗੱਲ ਆਖੀ ਗਈ ਸੀ। ‘ਫੂਡ ਸਟੈਂਪਸ’ ਸਰਕਾਰੀ ਵਾਊਚਰ ਹੈ, ਜੋ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਇਨ੍ਹਾਂ ਨੂੰ ਖਾਣੇ ਬਦਲੇ ਵਟਾ ਸਕਦੇ ਹਨ।

Share